ਠਾਕਰੇ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ, 169 ਵਿਧਾਇਕਾਂ ਨੇ ਦਿੱਤਾ ਸਮਰਥਨ
ਏਬੀਪੀ ਸਾਂਝਾ | 30 Nov 2019 05:57 PM (IST)
ਮਹਾਰਾਸ਼ਟਰ 'ਚ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਸਰਕਾਰ ਦੇ ਪੱਖ 'ਚ 169 ਵਿਧਾਇਕਾਂ ਨੇ ਆਪਣਾ ਵੋਟ ਦਿੱਤਾ ਹੈ। ਉ$ਥੇ ਹੀ ਐਮਐਨਐਸ ਦੇ ਵਿਧਾਇਕਾਂ ਨੇ ਵੋਟਿੰਗ ਨਹੀਂ ਕੀਤੀ।
ਮੁੰਬਈ: ਮਹਾਰਾਸ਼ਟਰ 'ਚ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਸਰਕਾਰ ਦੇ ਪੱਖ 'ਚ 169 ਵਿਧਾਇਕਾਂ ਨੇ ਆਪਣਾ ਵੋਟ ਦਿੱਤਾ ਹੈ। ਉ$ਥੇ ਹੀ ਐਮਐਨਐਸ ਦੇ ਵਿਧਾਇਕਾਂ ਨੇ ਵੋਟਿੰਗ ਨਹੀਂ ਕੀਤੀ। ਸਰਕਾਰ ਦੇ ਪੱਖ 'ਚ ਇੱਕ ਵੀ ਵੋਟ ਨਹੀਂ ਦਿੱਤਾ। ਵੋਟਿੰਗ ਦੌਰਾਨ ਕੁਲ 4 ਵਿਧਾਇਕ ਨਿਊਟਲ ਰਹੇ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਭਾਜਪਾ ਨੇਤਾ ਦਵਿੰਦਰ ਫੜਨਵੀਸ ਨੇ ਸੈਸ਼ਨ 'ਚ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਬਿਨਾ ਵੰਦੇ ਮਾਤਰਮ ਸ਼ੁਰੂ ਕੀਤਾ ਗਿਆ, ਇਹ ਸਦਨ ਦੇ ਨਿਯਮਾਂ ਦੀ ਉਲੰਘਣਾ ਹੈ। ਉਧਰ ਪ੍ਰੋਟੇਮ ਸਪੀਕਰ ਦਿਲੀਪ ਪਾਟਿਲ ਨੇ ਕਿਹਾ ਕਿ ਗਵਰਨਰ ਨੇ ਇਸ ਸੈਸ਼ਨ ਦੀ ਇਜਾਜ਼ਤ ਦਿੱਤੀ ਹੈ ਅਤੇ ਨਿਯਮਾਂ ਮੁਤਾਬਕ ਹੀ ਸੈਸ਼ਨ ਸ਼ੁਰੂ ਕੀਤਾ ਗਿਆ ਹੈ। ਦੱਸ ਦੇਈਏ ਫਲੋਰ ਟੈਸਟ ਪਾਸ ਕਰਨ ਤੋਂ ਬਾਅਦ ਮੁੱਖ ਮੰਤਰੀ ਉਧਵ ਠਾਕਰੇ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹਾਂ ਮੈਂ ਛਤਰਪਤੀ ਸ਼ਿਵਾਜੀ ਮਹਾਰਾਰ ਦੇ ਨਾਂ 'ਤੇ ਅਤੇ ਆਪਣੇ ਮਾਤਾ ਪਿਤਾ ਦੇ ਨਾਂ 'ਤੇ ਵੀ ਸਹੁੰ ਚੁੱਕੀ। ਜੇ ਇਹ ਅਪਰਾਧ ਹੈ ਤਾਂ ਮੈਂ ਇਸ ਫਿਰ ਤੋਂ ਕਰਾਂਗਾ। ਇਸ ਦੌਰਾਨ ਭਾਜਪਾ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ ਹੈ ਅਤੇ ਸਦਨ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦਵਿੰਦਰ ਫੜਨਵੀਸ ਨੇ ਸਦਨ ਤੋਂ ਬਾਹਰ ਆ ਕੇ ਕਿਹਾ ਕਿ ਇਹ ਸੈਸ਼ਨ ਗੈਰਸੰਵਿਧਾਨਕ ਹੈ। ਪ੍ਰੋਟੇਮ ਸਪੀਕਰ ਦੀ ਨਿਯੁਕਤੀ ਵੀ ਗੈਰਸੰਵਿਧਾਨਕ ਸੀ।