ਨਵੀਂ ਦਿੱਲੀ: ਪੀਐਨਬੀ ਨਾਲ ਕਰੋੜਾਂ ਰੁਪਏ ਦੇ ਧੋਖਾਧੜੀ ਕਰ ਲੰਦਨ ਭੱਜੇ ਭਗੌੜੇ ਨੀਰਵ ਮੋਦੀ ਲਈ ਬੁਰੀ ਖ਼ਬਰ ਹੈ। ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਨੂੰ ਯੂਕੇ ਹਾਈਕੋਰਟ ਨੇ ਇੱਕ ਵਾਰ ਫੇਰ ਤੋਂ ਖਾਰਜ ਕਰ ਦਿੱਤਾ ਹੈ। ਅਜਿਹੇ ‘ਚ ਉਸ ਨੂੰ ਲੰਦਨ ਦੀ ਜੇਲ੍ਹ ‘ਚ ਕੁਝ ਦਿਨ ਹੋਰ ਕੱਢਣੇ ਪੈਣਗੇ। ਵੈਸਟਮਿੰਸਟਰ ਕੋਰਟ ਵੱਲੋਂ ਤੀਜੀ ਵਾਰ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਨੀਰਵ ਨੇ 31 ਮਈ ਨੂੰ ਹਾਈਕੋਰਟ ‘ਚ ਅਰਜ਼ੀ ਦਿੱਤੀ ਸੀ।

ਹਾਈਕੋਰਟ ਨੇ ਨੀਰਵ ਦੀ ਅਪੀਲ ‘ਤੇ ਬੀਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਸੀ। ਕੋਰਟ ਨੇ ਕਿਹਾ ਕਿ ਫੈਸਲੇ ਲਈ ਸਮਾਂ ਚਾਹੀਦਾ ਹੈ। ਇਸ ਲਈ ਬੁੱਧਵਾਰ ਦੀ ਤਾਰੀਖ ਦਿੱਤੀ। ਨੀਰਵ 86 ਦਿਨ ਤੋਂ ਲੰਦਨ ਦੀ ਵਾਂਡਸਵਰਥ ਜੇਲ੍ਹ ‘ਚ ਹੈ। 19 ਮਾਰਚ ਨੂੰ ਉਸ ਦੀ ਗ੍ਰਿਫ਼ਤਾਰੀ ਹੋਈ ਸੀ।

ਨੀਰਵ ਦੇ ਵਕੀਲ ਵੱਲੋਂ ਪੇਸ਼ ਕੀਤੀਆਂ ਸਾਰੀਆਂ ਦਲੀਲਾਂ ਨੂੰ ਖਾਰਜ਼ ਕਰਦੇ ਹੋਈ ਜੱਜ ਨੇ ਮੋਦੀ ਨੂੰ ਜ਼ਮਾਨਤ ਨਹੀਂ ਦਿੱਤੀ। ਨੀਰਵ ਮੋਦੀ 14 ਹਜ਼ਾਰ ਕਰੋੜ ਰੁਪਏ ਦਾ ਧੋਖਾ ਕਰ ਭਾਰਤ ਤੋਂ 15 ਮਹੀਨੇ ਤੋਂ ਫਰਾਰ ਹੈ।