ਚੰਡੀਗੜ੍ਹ: ਮੱਧ ਪ੍ਰਦੇਸ਼ ਪ੍ਰੋਫੈਸਰ ਸੰਜੀਵ ਸ੍ਰੀਵਾਸਤਵ ਦੀ ਧਮਾਕੇਦਾਰ ਡਾਂਸ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਨ੍ਹਾਂ ਦੇ ਡਾਂਸ ਤੋਂ ਪ੍ਰਭਾਵਿਤ ਹੋ ਕੇ ਸੀਐਮ ਸ਼ਿਵਰਾਜ ਸੰਘ ਚੌਹਾਨ ਨੇ ਵੀ ਉਨ੍ਹਾਂ ਦੀ ਤਾਰੀਫ਼ ਦੇ ਕਸੀਦੇ ਪੜ੍ਹ ਦਿੱਤੇ ਹਨ।

 

ਇਸ ਵੀਡੀਓ ’ਤੇ ਹਰ ਪਾਸਿਓਂ ਮਿਲ ਰਹੀਆਂ ਪ੍ਰਤੀਕਿਰਿਆਵਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨਵੀਂ ਸਨਸਨੀ ਬਣੇ ਪ੍ਰੋਫੈਸਰ ਸੰਜੀਵ ਨੇ ਆਪਣੇ ਵਾਇਰਲ ਵੀਡੀਓ ਸਬੰਧੀ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਵੀਡੀਓ ਏਨਾ ਮਕਬੂਲ ਹੋ ਰਿਹਾ ਹੈ ਤੇ ਲੋਕ ਉਨ੍ਹਾਂ ਨੂੰ ਇੰਨਾ ਪਸੰਦ ਕਰ ਰਹੇ ਹਨ।

ਉਨ੍ਹਾਂ ਵੀਡੀਓ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੀਡੀਓ ਨੂੰ ਯੂਐਸ ਦੇ ਮਾਡਲ ਨੇ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਤੋਂ ਰਵੀਨਾ ਟੰਡਨ ਤੇ ਦਿਵਿਆ ਦੱਤਾ ਨੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ।

ਸੰਜੀਵ ਸ੍ਰੀਵਾਸਤਵ ਦਾ ਇਹ ਵੀਡੀਓ ਹਰ ਕੋਈ ਸ਼ੇਅਰ ਕਰ ਰਿਹਾ ਹੈ। ਪਹਿਲਾਂ ਉਨ੍ਹਾਂ ਨੇ ਫਿਲਮ ‘ਖ਼ੁਦਗਰਜ਼’ ਦੇ ਗੀਤ ‘ਆਪ ਕੇ ਆ ਜਾਨੇ ਸੇ’ ’ਤੇ ਡਾਂਸ ਕੀਤਾ। ਇੱਕੋ ਦਿਨ ਵਿੱਚ ਕਰੀਬ ਲੱਖਾਂ ਲੋਕਾਂ ਨੇ ਉਨ੍ਹਾਂ ਦਾ ਵੀਡੀਓ ਸ਼ੇਅਰ ਕੀਤਾ। ਲੋਕਾਂ  ਨੂੰ ਉਨ੍ਹਾਂ ਦਾ ਡਾਂਸ ਬਹੁਤ ਪਸੰਦ ਆਇਆ।

ਵੀਡੀਓ ਆਉਣ ਬਾਅਦ ਲੋਕ ਉਨ੍ਹਾਂ ਨੂੰ ‘ਅੰਕਲ ਗੋਵਿੰਦਾ’ ਕਹਿਣ ਲੱਗੇ ਹਨ। ਅੰਕਲ ਗੋਵਿੰਦਾ ਦਾ ਦੂਜੇ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ‘ਚੜ੍ਹਤੀ ਜਵਾਨੀ’ ਗੀਤ ’ਤੇ ਡਾਂਸ ਕਰ ਰਹੇ ਹਨ।