ਨਵੀਂ ਦਿੱਲੀ: ਕੇਂਦਰੀ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਅਨੰਤ ਕੁਮਾਰ ਦਾ ਦੇਰ ਰਾਤ ਕਰੀਬ ਡੇਢ ਵਜੇ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਲੰਦਨ ਤੇ ਨਿਊਯਾਰਕ ਵਿੱਚ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 59 ਸਾਲਾ ਅਨੰਤ ਕੁਮਾਰ ਮੋਦੀ ਸਰਕਾਰ ਵਿੱਚ ਸੰਸਦੀ ਕਾਰਜਮੰਤਰੀ ਸਨ।

ਅਨੰਤ ਕੁਮਾਰ ਕਰਨਾਟਰ ਤੇ ਬੰਗਲੁਰੂ ਉੱਤਰ ਤੋਂ ਲਗਾਤਾਰ ਛੇ ਵਾਰ ਸਾਂਸਦ ਰਹੇ। ਸੀਨੀਅਰ ਲੀਡਰ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਹੋਰ ਲੀਡਰਾਂ ਨੇ ਗਹਿਰਾ ਦੁੱਖ ਪ੍ਰਗਟਾਇਆ ਹੈ।



ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਦੇ ਬਾਅਦ ਇੱਕ ਤਿੰਨ ਵਾਰ ਟਵੀਟ ਕਰ ਕੇ ਆਪਣੇ ਸੀਨੀਅਰ ਲੀਡਰ ਦੀ ਮੌਤ ’ਤੇ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਕੁਮਾਰ ਦੀ ਪਤਨੀ ਨਾਲ ਵੀ ਅਫਸੋਸ ਕੀਤਾ।







ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਨੂੰ ਵੱਡਾ ਨੁਕਸਾਨ ਦੱਸਿਆ। ਸਦਾਨੰਦ ਗੌੜਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਦੋਸਤ ਤੇ ਭਰਾ ਇਸ ਦੁਨੀਆ ਵਿੱਚ ਨਹੀਂ ਰਹੇ।