ਇਨ੍ਹਾਂ ਸਭ ਦੇ ਵਿਚਕਾਰ ਖ਼ਰਬ ਹੈ ਕਿ ਅਨਲੌਕ 3.0 'ਚ ਸਰਵਿਸ ਸੈਕਟਰ ਨੂੰ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਬਾਰੇ 'ਚ ਉਦਯੋਗ ਸੰਗਠਨਾਂ ਨੇ ਸਰਕਾਰ ਤੋਂ ਸਿਫਾਰਸ਼ ਕੀਤੀ ਸੀ, ਜਿਸ 'ਤੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਇਨ੍ਹਾਂ 'ਚ ਮੁੱਖ ਰੂਪ ਤੋਂ ਹੋਟਲ, ਰੈਸਟੋਰੈਂਟ, ਬਾਰ, ਸੈਰ-ਸਪਾਟਾ ਤੇ ਹਵਾਈ ਅੱਡੇ ਨਾਲ ਜੁੜੇ ਕਾਰੋਬਾਰ ਸ਼ਾਮਲ ਹਨ।
ਦੱਸ ਦਈਏ ਕਿ ਉਦਯੋਗ ਸੰਗਠਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਅਨਲੌਕ 3.0 ਦੌਰਾਨ ਸਰਵਿਸ ਸੈਕਟਰ ਨੂੰ ਵੱਖ-ਵੱਖ ਨਿਯਮਾਂ ਨਾਲ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਉਦਯੋਗ ਸੰਗਠਨ ਫਿੱਕੀ ਨੇ ਵੀ ਸਰਕਾਰ ਨੂੰ ਭੇਜੀ ਆਪਣੀ ਸਿਫ਼ਾਰਸ਼ਾਂ 'ਚ ਕਿਹਾ ਕਿ ਵਿਦੇਸ਼ੀ ਸੈਰ-ਸਪਾਟਾ ਨੂੰ ਸਸ਼ਰਤ ਭਾਰਤ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ। ਇਸ ਦੇ ਨਾਲ ਹੀ ਕੋਰੋਨਾ ਦੇ ਸਰਟੀਫਿਕੇਟ 'ਤੇ ਹੋਰ ਨਿਯਮਾਂ ਨਾਲ ਸਰਕਾਰ ਮੈਡੀਕਲ, ਵਿਦਿਆਰਥੀ, ਟੂਰਿਸਟ ਤੇ ਵਰਕ ਪਰਮਿਟ ਵਾਲੇ ਵੀਜ਼ਾ ਜਾਰੀ ਕਰ ਸਕਦੀ ਹੈ।
ਇਸ ਤਰ੍ਹਾਂ ਹੋਟਲ ਰੈਸਟੋਰੈਂਟ ਨੂੰ ਵੀ ਅੱਧੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ। ਬਾਰ ਨੂੰ ਵੀ ਅਨਲੌਕ 3.0 'ਚ ਨਿਯਮ ਸਮਰੱਥਾ 'ਤੇ ਸਾਰੇ ਜ਼ਰੂਰੀ ਇਹਤਿਆਤ ਨਾਲ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਜੇ ਬਾਰ ਪੂਰੀ ਤਰ੍ਹਾਂ ਨਾਲ ਬੰਦ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904