ਨਵੀਂ ਦਿੱਲੀ: ਅਨਲੌਕ-5 ਬਾਰੇ ਗ੍ਰਹਿ ਮੰਤਰਾਲੇ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਇਸ ਤਹਿਤ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਖੋਲ੍ਹੇ ਜਾ ਸਕਣਗੇ। ਹਾਲ ਹੀ 'ਚ 50 ਫੀਸਦ ਦਰਸ਼ਕ ਹੀ ਸਿਨੇਮਾ ਹਾਲ 'ਚ ਦਾਖਲ ਹੋ ਸਕਣਗੇ।
ਪਹਿਲੀ ਅਕਤੂਬਰ ਤੋਂ 'ਅਨਲੌਕ-5' ਸ਼ੁਰੂ ਹੋਣ ਜਾ ਰਿਹਾ ਹੈ। ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੈ। ਮਨੋਰੰਜਨ ਪਾਰਕ ਤੇ ਹੋਰ ਇਸ ਨਾਲ ਸਬੰਧਤ ਥਾਵਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ।
ਅਨਲੌਕ-5: ਸਿਨੇਮਾ ਘਰਾਂ 'ਚ ਮੁੜ ਲੱਗਣਗੀਆਂ ਰੌਣਕਾਂ, ਇਸ ਤਾਰੀਖ ਤੋਂ ਖੋਲ੍ਹਣ ਦਾ ਐਲਾਨ
ਜਾਰੀ ਹਿਦਾਇਤਾਂ 'ਚ ਕਿਹਾ ਗਿਆ ਹੈ ਕਿ ਸਕੂਲ ਅਤੇ ਕੋਚਿੰਗ ਸੈਂਟਰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਬਾਰੇ ਸੂਬੇ ਫੈਸਲਾ ਕਰ ਸਕਦੇ ਹਨ। ਕੋਰੋਨਾ ਵਾਇਰਸ ਕਾਰਨ ਸਕੂਲ, ਸਿਨੇਮਾ ਹਾਲ ਮਾਰਚ ਮਹੀਨੇ ਤੋਂ ਬੰਦ ਹੈ। ਹੁਣ ਅਨਲੌਕ 5 'ਚ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੰਪਨੀਆਂ ਦੇ ਪੱਧਰ 'ਤੇ ਆਯੋਜਿਤ ਹੋਣ ਵਾਲੀਆਂ ਪ੍ਰਦਰਸ਼ਨੀਆਂ ਨੂੰ 15 ਅਕਤੂਬਰ ਤੋਂ ਆਯੋਜਿਤ ਕਰਨ ਦੀ ਇਜਾਜ਼ਤ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ