ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਕ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗਰਾ ਦੇ ਡੀਐਮ ਐਨ.ਜੀ. ਰਵੀ ਨੇ ਦੱਸਿਆ ਬੱਸ ਰਫ਼ਤਾਰ 'ਤੇ ਚੱਲ ਰਹੀ ਹੋਵੇਗੀ ਅਤੇ ਚਾਲਕ ਨੂੰ ਨੀਂਦ ਆਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਡੇਢ ਸਾਲ ਦੀ ਬੱਚੀ ਅਤੇ 15-16 ਸਾਲ ਦੀ ਕੁੜੀ ਸਮੇਤ 27 ਮਰਦ ਸ਼ਾਮਲ ਹਨ।
ਡੀਐਮ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਬੱਸ ਦੇ ਹੇਠਾਂ ਕਿਸੇ ਲਾਸ਼ ਤਾਂ ਨਹੀਂ ਦੱਬੀ। ਮੁੱਖ ਮੰਤਰੀ ਅਤੇ ਯੂਪੀ ਰੋਡਵੇਜ਼ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ ਹੈ।