ਲਖਨਊ: ਉੱਤਰ ਪ੍ਰਦੇਸ਼ ਦੀਆਂ ਸੜਕਾਂ 'ਤੇ ਹੁਣ ਭਗਵਾ ਰੰਗ ਦੀਆਂ ਬੱਸਾਂ ਦੌੜਣਗੀਆਂ। ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਯਨਾਥ ਨੇ ਬੁੱਧਵਾਰ ਨੂੰ ਹਰੀ ਝੰਡੀ ਵਿਖਾ ਕੇ ਇਨ੍ਹਾਂ ਬੱਸਾਂ ਨੂੰ ਰਵਾਨਾ ਕੀਤਾ। ਭਗਵਾ ਰੰਗ ਦੀਆਂ 50 ਬੱਸਾਂ 6 ਹਜ਼ਾਰ ਪਿੰਡਾਂ ਨੂੰ ਜੋੜਣਗੀਆਂ। ਇਸ 'ਚ ਲਗਭਗ 13 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ।
ਲਖਨਊ ਦੇ ਪੰਜ ਕਾਲੀਦਾਸ ਰੋਡ 'ਤੇ ਕਰਵਾਏ ਪ੍ਰੋਗਰਾਮ 'ਚ ਯੋਗੀ ਨੇ ਸੰਕਲਪ ਬਸ ਸੇਵਾ ਨਾਂ ਤੋਂ ਇਸ ਦੀ ਸ਼ੁਰੂਆਤ ਕੀਤੀ। ਇਹ ਬੱਸਾਂ ਫਿਲਹਾਲ ਟਰਾਂਸਪੋਰਟ ਡਿਪਾਰਟਮੈਂਟ ਚਲਾ ਰਿਹਾ ਹੈ। ਉਨ੍ਹਾਂ ਦੇ ਮੁਕਾਬਲੇ ਇਨ੍ਹਾਂ ਬੱਸਾਂ ਦਾ ਕਿਰਾਇਆ 30 ਫੀਸਦੀ ਤੱਕ ਘੱਟ ਹੋਵੇਗੀ।
ਯੋਗੀ ਨੇ ਕਿਹਾ ਕਿ ਅਜੇ 50 ਬਸਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਹੋਰ ਬਸਾਂ ਸ਼ੁਰੂ ਕਰਾਂਗੇ। ਇਸ ਨਾਲ 22 ਕਰੋੜ ਲੋਕਾਂ ਦੀ ਆਬਾਦੀ ਨੂੰ ਚੰਗੀ ਸੁਵਿਧਾ ਮਿਲੇਗੀ।