ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ‘ਚ 25 ਹਜ਼ਾਰ ਹੋਮ ਗਾਰਡ ਕੱਢੇ ਜਾਣ ਵਾਲੇ ਫੈਸਲੇ ਨੂੰ ਬਦਲ ਦਿੱਤਾ ਹੈ। ਵੀਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਗਿਆ ਕਿ ਹੋਮਗਾਰਡ ਆਪਣੀ ਡਿਊਟੀ ਜਾਰੀ ਰੱਖਣਗੇ। ਅਪਰ ਗ੍ਰਹਿ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਵੀਰਵਾਰ ਨੂੰ ਹੋਮਗਾਰਡਸ ਨੂੰ ਡਿਊਟੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਸੂਬੇ ‘ਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਵਿਵਸਥਾ ਕਾਇਮ ਕਰਨ ਵਾਲੇ ਪੁਲਿਸ ਮਹਿਕਮੇ ਦੇ ਬਜਟ ‘ਚ ਲੱਗੇ 25 ਹਜ਼ਾਰ ਹੋਮਗਾਰਡਸ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਸੂਬੇ ‘ਚ ਖਲਬਲੀ ਮੱਚ ਗਈ ਤੇ ਫੇਰ ਹੋਮਗਾਰਡ ਮੰਤਰੀ ਚੇਤਨ ਚੌਹਾਨ ਨੂੰ ਮੋਰਚਾ ਸੰਭਾਲਣਾ ਪਿਆ।

ਚੇਤਨ ਚੌਹਾਨ ਨੇ ਕਿਹਾ, “ਨਿਰਧਰਤ ਜਵਾਨ ਤੇ ਘੱਟ ਡਿਊਟੀ ਦੇ ਫਾਰਮੂਲੇ ਨਾਲ ਹੱਲ ਕੱਢਿਆ ਜਾ ਸਕਦਾ ਹੈ। 31 ਮਾਰਚ ਤੋਂ ਬਾਅਦ ਸਾਰੇ ਹੋਮਗਾਰਡਸ ਨੂੰ ਨਵੀਂ ਡਿਊਟੀ ਮਿਲੇਗੀ। ਨਵੇਂ ਬਜਟ ‘ਚ ਹੋਮਗਾਰਡ ਤੇ ਪੁਲਿਸ ਦਾ ਬਜਟ ਵਧੇਗਾ।” ਦੱਸ ਦਈਏ ਕਿ ਪਹਿਲਾਂ ਹੋਮਗਾਰਡਸ ਨੂੰ 500 ਰੁਪਏ ਪ੍ਰਤੀ ਦਿਨ ਦਾ ਭੱਤਾ ਮਿਲਦਾ ਸੀ ਜਿਸ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵਿੱਚ 672 ਰੁਪਏ ਕਰ ਦਿੱਤਾ ਗਿਆ। ਇਸ ਦਾ ਅਸਰ ਸੂਬਾ ਪੁਲਿਸ ਦੇ ਬਜਟ ‘ਤੇ ਪੈ ਰਿਹਾ ਹੈ।