UP Election 2022: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ 11 ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਕਮਿਸ਼ਨ ਮੁਤਾਬਕ ਭਾਜਪਾ ਉਮੀਦਵਾਰ ਕੇਸ਼ਵ ਪ੍ਰਸਾਦ ਮੌਰਿਆ ਨੂੰ ਸਿਰਥੂ ਤੋਂ ਸਮਾਜਵਾਦੀ ਪਾਰਟੀ ਦੀ ਡਾਕਟਰ ਪੱਲਵੀ ਪਟੇਲ ਨੇ 7,337 ਵੋਟਾਂ ਨਾਲ ਹਰਾਇਆ। ਪੱਲਵੀ ਪਟੇਲ ਅਪਨਾ ਦਲ (ਕਮੇਰਾਵਾਦੀ) ਦੀ ਰਾਸ਼ਟਰੀ ਉਪ ਪ੍ਰਧਾਨ ਹੈ।
ਮੌਰੀਆ ਤੋਂ ਇਲਾਵਾ, ਰਾਜ ਸਰਕਾਰ ਦੇ ਗੰਨਾ ਮੰਤਰੀ ਸੁਰੇਸ਼ ਰਾਣਾ ਸ਼ਾਮਲੀ ਜ਼ਿਲ੍ਹੇ ਦੀ ਥਾਨਾਭਵਨ ਸੀਟ ਤੋਂ ਸਪਾ ਸਮਰਥਿਤ ਰਾਸ਼ਟਰੀ ਲੋਕ ਦਲ ਦੇ ਅਸ਼ਰਫ ਅਲੀ ਖਾਨ ਤੋਂ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਰਾਜ ਮੰਤਰੀ ਛਤਰਪਾਲ ਸਿੰਘ ਗੰਗਵਾਰ ਬਰੇਲੀ ਜ਼ਿਲ੍ਹੇ ਦੀ ਬਾਹਰੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਅਤਾਉਰ ਰਹਿਮਾਨ ਤੋਂ 3,355 ਵੋਟਾਂ ਨਾਲ ਹਾਰ ਗਏ।
ਯੋਗੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਪੇਂਡੂ ਵਿਕਾਸ ਮੰਤਰੀ ਰਾਜੇਂਦਰ ਪ੍ਰਤਾਪ ਸਿੰਘ ਉਰਫ਼ ਮੋਤੀ ਸਿੰਘ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਰਾਮ ਸਿੰਘ ਤੋਂ 22,051 ਵੋਟਾਂ ਨਾਲ ਹਾਰ ਗਏ। ਰਾਜ ਮੰਤਰੀ ਚੰਦਰਿਕਾ ਪ੍ਰਸਾਦ ਉਪਾਧਿਆਏ ਚਿੱਤਰਕੂਟ ਸੀਟ 'ਤੇ ਸਪਾ ਦੇ ਅਨਿਲ ਕੁਮਾਰ ਤੋਂ 20,876 ਵੋਟਾਂ ਨਾਲ ਹਾਰ ਗਏ।
ਇਸੇ ਤਰ੍ਹਾਂ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਬਲੀਆ ਜ਼ਿਲ੍ਹੇ ਦੀ ਬਰਿਆਰੀਆ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਜੈਪ੍ਰਕਾਸ਼ ਸਰਕਲ ਤੋਂ 12,951 ਵੋਟਾਂ ਨਾਲ ਹਾਰ ਗਏ। ਆਨੰਦ ਸਵਰੂਪ ਪਿਛਲੀ ਵਾਰ ਬਲੀਆ ਸੀਟ ਤੋਂ ਜਿੱਤੇ ਸਨ ਪਰ ਉਨ੍ਹਾਂ ਨੂੰ ਮੌਜੂਦਾ ਵਿਧਾਇਕ ਸੁਰਿੰਦਰ ਸਿੰਘ ਦੀ ਟਿਕਟ ਕੱਟ ਕੇ ਬਰਿਆਰ ਭੇਜ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ਪਾਰਟੀ ਨੇ ਦਯਾਸ਼ੰਕਰ ਸਿੰਘ ਨੂੰ ਉਮੀਦਵਾਰ ਬਣਾਇਆ ਸੀ।
ਟਿਕਟ ਕੱਟੇ ਜਾਣ ਤੋਂ ਬਾਅਦ ਸੁਰਿੰਦਰ ਸਿੰਘ ਨੇ ਭਾਜਪਾ ਤੋਂ ਬਾਗੀ ਹੋ ਕੇ ਵਿਕਾਸਸ਼ੀਲ ਇੰਸਾਨ ਪਾਰਟੀ ਤੋਂ ਚੋਣ ਲੜੀ ਸੀ ਤੇ ਭਾਜਪਾ ਬਰਿਆਰ ਸੀਟ ਹਾਰ ਗਈ ਸੀ। ਬਲੀਆ ਜ਼ਿਲ੍ਹੇ ਦੀ ਫੇਫਨਾ ਸੀਟ ਤੋਂ ਖੇਡ ਮੰਤਰੀ ਉਪੇਂਦਰ ਤਿਵਾਰੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸੰਗਰਾਮ ਸਿੰਘ ਤੋਂ 19,354 ਵੋਟਾਂ ਨਾਲ ਹਾਰ ਗਏ।
ਸਮਾਜਵਾਦੀ ਪਾਰਟੀ ਦੀ ਊਸ਼ਾ ਮੌਰਿਆ ਨੇ ਫਤਿਹਪੁਰ ਜ਼ਿਲ੍ਹੇ ਦੀ ਹੁਸੈਨਗੰਜ ਸੀਟ ਤੋਂ ਭਾਜਪਾ ਉਮੀਦਵਾਰ ਤੇ ਰਾਜ ਮੰਤਰੀ ਰਣਵੇਂਦਰ ਸਿੰਘ ਧੁੰਨੀ ਨੂੰ 25,181 ਵੋਟਾਂ ਨਾਲ ਹਰਾਇਆ। ਰਾਜ ਮੰਤਰੀ ਲਖਨ ਸਿੰਘ ਰਾਜਪੂਤ ਨੇ ਔਰਈਆ ਜ਼ਿਲ੍ਹੇ ਦੀ ਦਿਬੀਆਪੁਰ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਦੀਪ ਕੁਮਾਰ ਯਾਦਵ ਨੂੰ ਸਿਰਫ਼ 473 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮਾਤਾ ਪ੍ਰਸਾਦ ਪਾਂਡੇ ਨੇ ਸਿਧਾਰਥਨਗਰ ਜ਼ਿਲ੍ਹੇ ਦੀ ਇਟਾਵਾ ਸੀਟ 'ਤੇ ਬੁਨਿਆਦੀ ਸਿੱਖਿਆ ਮੰਤਰੀ ਸਤੀਸ਼ ਚੰਦਰ ਦਿਵੇਦੀ ਨੂੰ 1,662 ਵੋਟਾਂ ਨਾਲ ਹਰਾਇਆ। ਗਾਜ਼ੀਪੁਰ ਸੀਟ ਤੋਂ ਰਾਜ ਮੰਤਰੀ ਸੰਗੀਤਾ ਬਲਵੰਤ ਨੂੰ ਸਮਾਜਵਾਦੀ ਪਾਰਟੀ ਦੇ ਜੈਕਿਸ਼ਨ ਨੇ 1692 ਵੋਟਾਂ ਦੇ ਫਰਕ ਨਾਲ ਹਰਾਇਆ।
UP Election 2022: ਮੁੱਖ ਮੰਤਰੀ ਸਣੇ 11 ਮੰਤਰੀ ਹਾਰੇ, ਫਿਰ ਵੀ ਬੀਜੇਪੀ ਨੂੰ ਬਹੁਮਤ! ਗਿਣਤੀ-ਮਿਣਤੀ ਸਮਝ ਤੋਂ ਬਾਹਰ
abp sanjha
Updated at:
11 Mar 2022 12:00 PM (IST)
Edited By: ravneetk
UP Election 2022: ਯੋਗੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਪੇਂਡੂ ਵਿਕਾਸ ਮੰਤਰੀ ਰਾਜੇਂਦਰ ਪ੍ਰਤਾਪ ਸਿੰਘ ਉਰਫ਼ ਮੋਤੀ ਸਿੰਘ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਰਾਮ ਸਿੰਘ ਤੋਂ 22,051 ਵੋਟਾਂ ਨਾਲ ਹਾਰ ..
up election 2022
NEXT
PREV
Published at:
11 Mar 2022 12:00 PM (IST)
- - - - - - - - - Advertisement - - - - - - - - -