ਲੱਖਨਊ: ਅਯੁੱਧਿਆ ‘ਚ ਇਸ ਹਫਤੇ ਦੇ ਆਖਰ ‘ਚ ਹੋਣ ਵਾਲੇ ਫੇਮਸ ‘ਦੀਪੋਤਸਵ’ ਹੁਣ ਇੱਕ ਆਫੀਸ਼ੀਅਲ ਸਮਾਗਮ ਹੋਵੇਗਾ ਤੇ ਇਸ ਦਾ ਪੂਰਾ ਖ਼ਰਚ ਉਤੱਰ ਪ੍ਰਦੇਸ਼ ਸਰਕਾਰ ਕਰੇਗੀ। ਇਸ ਦੇ ਲਈ 133 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ‘ਚ 26 ਅਕਤੂਬਰ ਨੂੰ 5.51 ਲੱਖ ਤੋਂ ਵੀ ਜ਼ਿਆਦਾ ਦੀਵੇ ਜਗਾਏ ਜਾਣਗੇ।

ਪਿਛਲੇ ਸਾਲ ਸਰਿਯੂ ਨਦੀ ਕੰਡੇ ਕਰੀਬ 45 ਮਿੰਟ ਲਈ ਦੀਵੇ ਜਗਾਏ ਗਏ ਸੀ ਜਿਸ ਦੀ ਚਰਚਾ ਸਾਰੀ ਦੁਨੀਆ ‘ਚ ਹੋਈ ਹੈ। ਸੂਬਾ ਮੰਤਰੀ ਮੰਡਲ ਵੱਲੋਂ ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਦੀਵੇ ਜਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰਾ ਖ਼ਰਚ ਸੂਬਾ ਸਰਕਾਰ ਆਪ ਚੁੱਕੇਗੀ।

ਸਰਕਾਰੀ ਬੁਲਾਰੇ ਸ਼੍ਰੀਕਾਂਤ ਸ਼ਰਮਾ ਨੇ ਕਿਹਾ ਕਿ ਦੀਪੋਤਵਸ ਸਮਾਗਮ ਦਾ ਪ੍ਰਬੰਧ ਪਿਛਲੇ ਦੋ ਸਾਲਾਂ ਤੋਂ ਸੈਲਾਨੀ ਵਿਭਾਗ ਕਰ ਰਿਹਾ ਸੀ। ਫਿਰ ਅੱਗੇ ਤੋਂ ਇਹ ਇੱਕ ਸਰਕਾਰੀ ਸਮਾਗਮ ਹੋਵੇਗਾ। ਸੂਬਾ ਸਰਕਾਰ ਨੇ ‘ਦੀਪੋਤਸਵ’ ਲਈ ਪੂਰੇ ਪ੍ਰਬੰਧ ਕੀਤੇ ਹਨ, 26 ਅਕਤੂਬਰ ਨੂੰ ਮੁੱਖ ਮੰਤਰੀ ਇਸ ਦੇ ਮੁੱਖ ਮਹਿਮਾਨ ਹੋਣਗੇ।

ਦੱਸ ਦਈਏ ਕਿ ਦੀਪੋਤਸਵ ਨੂੰ ਯੋਗੀ ਸਰਕਾਰ ਦੀ ਕੈਬਿਨਟ ਬੈਠਕ ‘ਚ ਸੂਬਾ ਮੇਲਾ ਦਾ ਦਰਜਾ ਦਿੱਤਾ ਗਿਆ। ਇਹ ਉਤਸਵ 24 ਤੋਂ 16 ਅਕਤੂਬਰ ‘ਚ ਅਯੁੱਧਿਆ ‘ਚ ਹੋਵੇਗਾ ਤੇ ਇਸ ਵਾਰ ਇਸ ‘ਚ ਪਿਛਲੇ ਰਿਕਾਰਡ ਨੂੰ ਤੋੜਣ ਦੀ ਤਿਆਰੀ ਕੀਤੀ ਗਈ ਹੈ। ਪਿਛਲੇ ਸਾਲ ਕਰੀਬ ਤਿੰਨ ਲੱਖ ਤੋਂ ਜ਼ਿਆਦਾ ਦੀਵੇ ਜਲਾਏ ਗਏ ਸੀ।