ਆਗਰਾ: ਤਾਜਮਹਿਲ ਨੂੰ ਨਿਹਾਰਨਾ ਕਿਸ ਨੂੰ ਪਸੰਦ ਨਹੀਂ ਹੋਵੇਗਾ ਅਤੇ ਜੇਕਰ ਅਜਿਹਾ ਮੌਕਾ ਚਾਂਦਨੀ ਰਾਤਾਂ ‘ਚ ਮਿਲੇ ਤਾਂ ਕੀ ਹੀ ਕਹਿਣੇ। ਸੈਲਾਨੀਆਂ ਦੀ ਹਸਰਤਾਂ ਨੂੰ ਪੂਰਾ ਕਰਨ ਲਈ ਪ੍ਰਸਾਸ਼ਨ, ਪੁਲਿਸ ਅਤੇ ਏਡੀਏ ਨੇ ਮਿਲਕੇ ਤਾਜ ਮਹਿਲ ਦੇ ਠੀਕ ਪਿੱਛੇ ਯਮੁਨਾ ਕੰਡੇ ਬਣੇ ਇਤਿਹਾਸਕ ਮਹਿਤਾਬ ਬਾਗ ਤੋਂ ਦਿਨ ਅਤੇ ਰਾਤ ‘ਚ ਚੰਨ ਦੀ ਰੋਸ਼ਨੀ ‘ਚ ਤਾਜ ਦੇ ਦੀਦਾਰ ਕਰਨ ਦਾ ਇੰਤਜ਼ਾਮ ਕਰ ਦਿੱਤਾ ਹੈ।
ਅੱਜ ਰਾਜਮੰਤਰੀ ਡਾ. ਜੀਐਸ ਧਰਮੇਸ਼ ਨੇ ਆਗਰਾ ਪ੍ਰਸਾਸ਼ਨਕ ਅਧਿਕਾਰੀਆਂ ਦੇ ਨਾਲ ਮਹਿਤਾਬ ਬਾਗ ਤੋਂ ਤਾਜ ਵਿਊ ਪੁਆਇੰਟ ਦਾ ਉਦਘਾਟਨ ਕੀਤਾ। ਨਵਾਂ ਤਾਜ ਵਿਊ ਪੁਆਇੰਟ ਸਵੇਰੇ 7 ਵਜੇ ਤੋਂ ਰਾਤ 10 ਵਜੇ ਤਕ ਸੈਲਾਨੀਆਂ ਲਈ ਖੁਲ੍ਹਾਂ ਰਹੇਗਾ। ਜਿਸ ਦੀ ਟਿਕਟ ਸਿਰਫ 20 ਰੁਪਏ ਹੋਵੇਗੀ।
ਮਹਿਤਾਬ ਬਾਗ ‘ਚ ਯਮੁਨਾ ਕੰਡੇ ਤਾਜ ਨਾਈਟ ਵਿਊ ਪੁਆਇੰਟ ਨੂੰ ਵਿਕਸਿਤ ਕੀਤਾ ਗਿਆ ਹੈ। ਜਿੱਥੇ ਤਾਜ ਮਹਿਲ ਦੇ ਫਰੰਟ ‘ਚ ਬਣੀ ਡਾਇਨਾ ਬੇਂਚ ਦੀ ਤਰ੍ਹਾਂ ਇੱਕ ਬੈਂਚ ਬਾਈ ਗਈ ਹੈ। ਜਿਸ ‘ਤੇ ਬੈਠ ਕੇ ਸੈਲਾਨੀ ਤਾਜ ਮਹਿਲ ਦੇ ਦੀਦਾਰ ਕਰ ਸਕਣਗੇ। ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਅੱਜ ਸੈਲਾਨੀਆਂ ਦੇ ਲਈ ਇਸ ਨੂੰ ਖੋਲ੍ਹਿਆ ਗਿਆ ਹੈ।
ਦੱਸ ਦਈਏ ਕਿ ਹੁਣ ਤਕ ਇਹ ਪੂਰਨਮਾਸੀ ਤੋਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਬਾਅਦ ਤਕ ਚਾਂਦਨੀ ਰਾਤ ‘ਚ ਤਾਜਮਹਿਲ ਦੇ ਦੀਦਾਰ ਲਈ ਖੁਲ੍ਹਾ ਰਹਿੰਦਾ ਹੈ।
ਚਾਂਦਨੀ ਰਾਤਾਂ ‘ਚ ਮਹਿਤਾਬ ਬਾਗ ਤੋਂ ਤਾਜ ਮਹਿਲ ਦਾ ਦੀਦਾਰ, ਖ਼ਰਚ ਕਰਨੇ ਪੈਣਗੇ ਇੰਨੇ ਰੁਪਏ
ਏਬੀਪੀ ਸਾਂਝਾ
Updated at:
16 Nov 2019 04:57 PM (IST)
ਤਾਜਮਹਿਲ ਨੂੰ ਨਿਹਾਰਨਾ ਕਿਸ ਨੂੰ ਪਸੰਦ ਨਹੀਂ ਹੋਵੇਗਾ ਅਤੇ ਜੇਕਰ ਅਜਿਹਾ ਮੌਕਾ ਚਾਂਦਨੀ ਰਾਤਾਂ ‘ਚ ਮਿਲੇ ਤਾਂ ਕੀ ਹੀ ਕਹਿਣੇ। ਸੈਲਾਨੀਆਂ ਦੀ ਹਸਰਤਾਂ ਨੂੰ ਪੂਰਾ ਕਰਨ ਲਈ ਪ੍ਰਸਾਸ਼ਨ, ਪੁਲਿਸ ਅਤੇ ਏਡੀਏ ਨੇ ਮਿਲਕੇ ਤਾਜ ਮਹਿਲ ਦੇ ਠੀਕ ਪਿੱਛੇ ਤੋਂ ਤਾਜ ਦੇ ਦੀਦਾਰ ਕਰਨ ਦਾ ਇੰਤਜ਼ਾਮ ਕਰ ਦਿੱਤਾ ਹੈ।
- - - - - - - - - Advertisement - - - - - - - - -