ਲਖਨਊ: ਉੱਤਰ ਪ੍ਰਦੇਸ਼ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਵਿਧਾਨ ਸਭਾ ਹਲਕਿਆਂ ਤੇ ਇਸ ਦੇ 8 ਕਿਲੋਮੀਟਰ ਦੇ ਖੇਤਰ ਤੇ ਹਰਿਆਣਾ ਨਾਲ ਲੱਗਦੇ ਯੂਪੀ ਦੇ ਸਰਹੱਦੀ ਇਲਾਕਿਆਂ ਵਿੱਚ 8 ਕਿਮੀ ਦੇ ਘੇਰੇ ਅੰਦਰ ਸਥਿਤ ਵਿਦੇਸ਼ੀ ਸ਼ਰਾਬ, ਦੇਸੀ ਸ਼ਰਾਬ, ਤਾੜੀ ਤੇ ਭੰਗ ਦੀਆਂ ਲਾਇਸੰਸਸ਼ੁਦਾ ਦੁਕਾਨਾਂ ਪੋਲਿੰਗ ਦੇ ਦਿਨ ਤੋਂ 48 ਘੰਟੇ ਪਹਿਲਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ।


ਜਾਰੀ ਕੀਤੇ ਗਏ ਹੁਕਮ ਅਨੁਸਾਰ ਲਖਨਊ ਜ਼ਿਲ੍ਹੇ ਦੇ ਕੈਂਟ ਵਿਧਾਨ ਸਭਾ ਖੇਤਰ ਦੀ ਜ਼ਿਮਨੀ ਚੋਣ ਕਰਵਾਉਣ ਲਈ ਸ਼ਾਂਤੀ ਵਿਵਸਥਾ ਦੇ ਹਿੱਤ ਵਿੱਚ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਯਾਨੀ 19 ਅਕਤੂਬਰ ਨੂੰ ਸ਼ਾਮ 5:00 ਵਜੇ ਤੋਂ 21 ਅਕਤੂਬਰ ਨੂੰ ਪੋਲਿੰਗ ਖ਼ਤਮ ਹੋਣ ਤੱਕ, ਕੈਂਟ ਵਿਧਾਨ ਸਭਾ ਖੇਤਰ ਤੇ ਇਸ ਦੇ 8 ਕਿਮੀ ਘੇਰੇ ਅੰਗਰ ਸਾਰੇ ਦੇਸੀ ਸ਼ਰਾਬ, ਵਿਦੇਸ਼ੀ ਸ਼ਰਾਬ, ਬੀਅਰ, ਮਾੱਡਲ ਸ਼ਾਪ, ਭੰਗ, ਤਾੜੀ, ਬਾਰ ਲਾਇਸੈਂਸ, ਬੀਡਬਲਿਯੂਐਫਐਲ-02/02 ਬੀ, ਐਫਐਲ-2, ਸੀਐਲ-1 ਸੀ, ਐਫਐਲ-7 ਸੀ, ਮਿਲਟਰੀ ਕੰਟੀਨ ਤੇ ਹੋਟਲ, ਰੈਸਟੋਰੈਂਟ, ਕਲੱਬ ਤੇ ਸ਼ਰਾਬ ਵੇਚਣ ਵਾਲੀਆਂ ਹੋਰ ਥਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।


ਇਸੇ ਤਰ੍ਹਾਂ ਵੋਟਾਂ ਗਿਣਤੀ ਦੇ ਦਿਨ ਕਾਉਂਟਿੰਗ ਵਾਲੀ ਜਗ੍ਹਾ ਤੋਂ 8 ਕਿਮੀ ਦੇ ਘੇਰੇ ਵਿੱਚ ਸਥਿਤ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਵੋਟਾਂ ਦੀ ਗਿਣਤੀ ਖਤਮ ਹੋਣ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਨਜ਼ਰਬੰਦੀ ਦੇ ਸਮੇਂ, ਕੋਈ ਵੀ ਵਿਅਕਤੀ ਨਸ਼ੀਲੇ ਪਦਾਰਥਾਂ ਨੂੰ ਨਾ ਤਾਂ ਸਟੋਰ ਕਰੇਗਾ, ਨਾ ਹੀ ਵੰਡ ਸਕੇਗਾ ਤੇ ਨਾ ਹੀ ਆਪਣੇ ਨਾਲ ਕਿਤੇ ਲਿਜਾ ਸਕੇਗਾ।