ਨਵੀਂ ਦਿੱਲੀ: ਇਸ ਮੰਗਲਵਾਰ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ 90 ਰਾਜਦੂਤ ਆ ਰਹੇ ਹਨ। ਸਰਕਾਰ ਦੀ ਯੋਜਨਾ ਹੈ ਕਿ ਇਨ੍ਹਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਮਾਚਰ ਕੱਢਿਆ ਜਾਵੇ।

ਇਹ ਮੁਲਾਕਾਤ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਤਿੰਨ ਹਫਤੇ ਪਹਿਲਾਂ ਹੋਵੇਗੀ। ਇਸ ਦੇ ਨਾਲ ਹੀ ਭਾਰਤ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਸ ਗੁਰਦੁਆਰੇ ਨਾਲ ਜੁੜ ਜਾਵੇਗਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਕਾਰਜ ਕਰਦੇ ਹੋਏ ਆਪਣਾ ਅੰਤਮ ਸਮਾਂ ਬਤੀਤ ਕੀਤਾ ਸੀ।

ਭਾਰਤ ਤੇ ਪਾਕਿਸਤਾਨ ਲਾਂਘੇ ਬਾਰੇ ਸਮਝੌਤੇ ‘ਤੇ ਹਸਤਾਖ਼ਰ ਕਰਨ ਲਈ ਤਿਆਰ ਹਨ, ਜਿਸ ‘ਚ ਇਲਾਮਾਬਾਦ ਵੱਲੋਂ ਹਰ ਭਾਰਤੀ ਦੇ ਆਉਣ ‘ਤੇ 20 ਡਾਲਰ ਦੀ ਫੀਸ ਮੰਗ ਹੈ। ਇਸ ਬਾਰੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, “ਅਸੀਂ ਪਾਕਿ ਨਾਲ ਕਈ ਵਾਰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਵਿਸ ਫੀਸ ਨੂੰ ਛੱਡ ਕੇ ਹਰ ਮੁੱਦੇ ‘ਤੇ ਸਮਝੌਤੇ ਲਈ ਤਿਆਰ ਹਾਂ। ਪਾਕਿਸਤਾਨ ਵੱਲੋਂ ਹਰ ਸ਼ਰਧਾਲੂ ਤੋਂ ਕਰੀਬ 1500 ਰੁਪਏ ਫੀਸ ਵਸੂਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਸੀਂ ਪਾਕਿ ਨੂੰ ਅਪੀਲ ਕੀਤੀ ਹੈ ਜਿ ਉਹ ਸ਼ਰਧਾਲੂਆਂ ਨਾਲ ਅਜਿਹਾ ਨਾ ਕਰੇ। ਉਮੀਦ ਹੈ ਕਿ ਪਾਕਿ ਹੋਣ ਵਾਲੇ ਮਹਾਨ ਸਮਾਗਮ ਲਈ ਸਮਝੌਤਾ ਪੂਰਾ ਕਰ ਲਵੇ ਤੇ ਸਮੇਂ ‘ਤੇ ਦਸਤਖ਼ਤ ਕੀਤੇ ਜਾ ਸਕਣ।”

ਪਾਕਿ ਨੇ ਸਹਿਮਤੀ ਦਿੱਤੀ ਹੈ ਕਿ ਉਹ ਇੱਕ ਭਾਰਤੀ ਕੌਂਸਲਰ ਅਧਿਕਾਰੀ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਤੀਰਥ ਯਾਤਰਾ ਸਮੇਂ ਤਾਇਨਾਤ ਰਹਿਣ ਦੀ ਆਗਿਆ ਦੇਵੇਗਾ ਤੇ 10,000 ਸ਼ਰਧਾਲੂਆਂ ਨੂੰ ਖਾਸ ਦਿਨ ਆਉਣ ਦੀ ਇਜਾਜ਼ਤ ਦੇਵੇਗਾ। ਜਦਕਿ ਲਾਂਘੇ ਦੀ ਯਾਤਰਾ ਦੇ ਸਮੇਂ ਪ੍ਰਵੇਸ਼ ਤੇ ਨਿਕਾਸ ‘ਤੇ ਗੱਲਬਾਤ ਜਾਰੀ ਹੈ।

22 ਅਕਤੂਬਰ ਨੂੰ ਅੰਮ੍ਰਿਤਸਰ ਫੇਰੀ ‘ਤੇ 90 ਦੇਸ਼ਾਂ ਬੋਲੀਵੀਆ, ਬੁਰਕੀਨਾ ਫਾਸੋ, ਕੋਸਟਾਰੀਕਾ, ਮਿਸਰ, ਇਰਾਕ, ਇੰਡੋਨੇਸ਼ੀਆ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਰਾਜਦੂਤ ਆ ਰਹੇ ਹਨ ਜੋ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ‘ਚ ਹਿੱਸਾ ਲੈਣਗੇ।