ਕਾਨਪੁਰ: ਕੋਰੋਨਾ ਵਾਇਰਸ ਗੰਭੀਰ ਬਿਮਾਰੀ ਹੈ ਪਰ ਇਸ ਦੌਰਾਨ ਬਹੁਤ ਅਜੀਬੋ-ਗਰੀਬ ਤੇ ਹਾਸੋ-ਹੀਣੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਇਕ ਘਟਨਾ ਕਾਨਪੁਰ ਦੀ ਸਾਹਮਣੇ ਆਈ ਹੈ।


ਪੁਲਿਸ ਨੇ ਇੱਥੇ ਬੀਕੋਨਗੰਜ ਖੇਤਰ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਹੀ ਇਕ ਬੱਕਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਕੋਨਗੰਜ ਪੁਲਿਸ ਨੇ ਬੱਕਰੀ ਨੂੰ ਕਾਬੂ ਕਰ ਲਿਆ ਅਤੇ ਜੀਪ ਵਿੱਚ ਪਾ ਕੇ ਥਾਣੇ ਲਿਜਾਇਆ ਗਿਆ।


ਬੱਕਰੀ ਦੇ ਮਾਲਕ ਨੂੰ ਜਦੋਂ ਪਤਾ ਲੱਗਿਆ ਕਿ ਪੁਲਿਸ ਉਸ ਦੀ ਬੱਕਰੀ ਨੂੰ ਲੈ ਗਈ ਹੈ ਤਾਂ ਉਹ ਥਾਣੇ ਪਹੁੰਚਿਆ। ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਵਾਰ-ਵਾਰ ਅਪੀਲ ਕੀਤੀ ਤੇ ਆਖਿਰ ਪੁਲਿਸ ਨੇ ਬੱਕਰੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਪੁਲਿਸ ਨੇ ਬੱਕਰੀ ਮਾਲਕ ਨੂੰ ਚੇਤਾਵਨੀ ਵੀ ਦਿੱਤੀ ਕਿ ਪਸ਼ੂ ਨੂੰ ਸੜਕ ’ਤੇ ਨਾ ਘੁੰਮਣ ਦਿੱਤਾ ਜਾਵੇ।


ਬੀਜੇਪੀ ਲੀਡਰਾਂ ਦਾ ਦਾਅਵਾ, ਰਾਮ ਮੰਦਰ ਬਣਦਿਆਂ ਹੀ ਦੇਸ਼ 'ਚੋਂ ਭੱਜ ਜਾਵੇਗਾ ਕੋਰੋਨਾ


ਅਨਵਰਗੰਜ ਪੁਲੀਸ ਥਾਣੇ ਦੇ ਸਰਕਲ ਅਫ਼ਸਰ ਸੈਫੂਦੀਨ ਬੇਗ ਨੇ ਦੱਸਿਆ ਕਿ ‘‘ਪੁਲੀਸ ਨੂੰ ਬਿਨਾਂ ਮਾਸਕ ਤੋਂ ਘੁੰਮਦਾ ਹੋਇਆ ਇਕ ਨੌਜਵਾਨ ਮਿਲਿਆ ਸੀ ਜਿਸ ਕੋਲ ਬੱਕਰੀ ਸੀ। ਪਰ ਪੁਲਿਸ ਨੂੰ ਦੇਖ ਕੇ ਉਹ ਬੱਕਰੀ ਛੱਡ ਕੇ ਦੌੜ ਗਿਆ ਤਾਂ ਪੁਲਿਸ ਮੁਲਾਜ਼ਮ ਬੱਕਰੀ ਨੂੰ ਥਾਣੇ ਲੈ ਆਏ।


ਆਖਿਰ ਕਦੋਂ ਰੁਕੇਗਾ ਕੋਰੋਨਾ ਵਾਇਰਸ? ਦੁਨੀਆਂ ਭਰ 'ਚ ਇਕ ਕਰੋੜ 66 ਲੱਖ ਤੋਂ ਵੱਧ ਕੁੱਲ ਮਾਮਲੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


ਦੂਜੇ ਪਾਸੇ ਬੱਕਰੀ ਨੂੰ ਥਾਣੇ ਲੈ ਕੇ ਆਉਣ ਵਾਲੇ ਪੁਲਿਸ ਮੁਲਾਜ਼ਮਾਂ ’ਚੋਂ ਇਕ ਨੇ ਮੰਨਿਆ ਕਿ ਉਨ੍ਹਾਂ ਨੂੰ ਬੱਕਰੀ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਮਾਸਕ ਤੋਂ ਘੁੰਮਦੀ ਮਿਲੀ ਸੀ, ਇਸ ਕਾਰਨ ਉਹ ਉਸ ਨੂੰ ਥਾਣੇ ਲੈ ਆਏ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਹੁਣ ਲੋਕ ਆਪਣੇ ਕੁੱਤਿਆਂ ਨੂੰ ਵੀ ਮਾਸਕ ਲਗਾ ਰਹੇ ਹਨ ਤਾਂ ਬੱਕਰੀ ਕਿਉਂ ਨਹੀਂ ਮਾਸਕ ਪਹਿਨ ਸਕਦੀ?


ਕਿਹਾ ਜਾ ਰਿਹਾ ਕਿ ਜਦੋਂ ਸੋਸ਼ਲ ਮੀਡੀਆ 'ਤੇ ਪੁਲਿਸ ਦੇ ਇਸ ਕਦਮ ਦਾ ਮਜ਼ਾਕ ਉੱਡਣ ਲੱਗਾ ਤਾਂ ਪੁਲਿਸ ਨੇ ਆਪਣਾ ਪੱਖ ਬਦਲ ਲਿਆ।


ਦਾਦੀ ਨੂੰ ਨਾਲ ਬਿਠਾ ਕੇ ਬਠਿੰਡਾ ਦੀ ਕੁੜੀ ਨੇ ਮੋਦੀ ਸਰਕਾਰ ਵਿਰੁੱਧ ਪਾਇਆ ਟਰੈਕਟਰ ਦਾ ਗੇਅਰ