ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਡੌਨ ਮੁਖਤਾਰ ਅੰਸਾਰੀ ਯੂਪੀ ਵਾਪਸ ਨਹੀਂ ਜਾਣਾ ਚਾਹੁੰਦਾ। ਮੁਖਤਾਰ ਅੰਸਾਰੀ ਡਿਪਰੈਸ਼ਨ ਵਿੱਚ ਹੈ ਤੇ ਉਸ ਨੂੰ ਸ਼ੂਗਰ ਹੈ। ਦੱਸ ਦਈਏ ਕਿ ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ। ਰੋਪੜ ਜੇਲ੍ਹ ਵਿੱਚ ਬੰਦ ਮੁਖਤਾਰ ਨੇ ਆਪਣੀ ਡਾਕਟਰੀ ਰਿਪੋਰਟ ਉਦੋਂ ਸੌਂਪੀ ਜਦੋਂ ਯੂਪੀ ਪੁਲਿਸ ਅਦਾਲਤ ਦੇ ਆਦੇਸ਼ ਲੈਣ ਗਈ।
ਇਸ ਰਿਪੋਰਟ ਵਿੱਚ ਤਿੰਨ ਮਹੀਨੇ ਦੇ ਬੈੱਡ ਰੈਸਟ ਦੀ ਗੱਲ ਕਹੀ ਗਈ ਹੈ। ਮੁਖਤਾਰ ਨੂੰ ਪ੍ਰਿਆਗਰਾਜ ਦੀ ਐਮਪੀ-ਵਿਧਾਇਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਗਾਜੀਪੁਰ ਜ਼ਿਲ੍ਹੇ ਦੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਗਈ ਪਰ ਜੇਲ੍ਹ ਦੇ ਮੈਡੀਕਲ ਬੋਰਡ ਨੇ ਮੁਖਤਾਰ ਨੂੰ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਯੂਪੀ ਪੁਲਿਸ ਮੁਖਤਾਰ ਨੂੰ ਲੈਣ ਆਈ ਹੋਏ, ਇਸ ਤੋਂ ਪਹਿਲਾਂ ਵੀ ਤਿੰਨ ਵਾਰ ਯੂਪੀ ਪੁਲਿਸ ਕੋਰਟ ਦਾ ਆਰਡਰ ਲੈ ਕੇ ਆ ਚੁੱਕੀ ਹੈ। ਉੱਤਰ ਪ੍ਰਦੇਸ਼ ਵਿੱਚ ਮੁਖਤਾਰ ਦੀਆਂ ਗ਼ੈਰਕਾਨੂੰਨੀ ਜਾਇਦਾਦਾਂ 'ਤੇ ਸਰਕਾਰ ਨਿਰੰਤਰ ਕਾਰਵਾਈ ਕਰ ਰਹੀ ਹੈ। ਗੈਰਕਾਨੂੰਨੀ ਜਾਇਦਾਦ ਢਾਹ ਦਿੱਤੀ ਗਈ। ਮੁਖਤਾਰ ਦੀ ਪਤਨੀ ਤੇ ਦੋ ਬੇਟੇ ਵੱਖ-ਵੱਖ ਕਈ ਮਾਮਲਿਆਂ ਵਿੱਚ ਫਰਾਰ ਹਨ।
Covid 19 Vaccine: ਅਮਰੀਕਾ 'ਚ ਭਾਰਤੀ ਮੂਲ ਦੀ 14 ਸਾਲਾ ਕੁੜੀ ਦਾ ਕਮਾਲ, ਕੋਰੋਨਾ ਵੈਕਸੀਨ ਬਾਰੇ ਖੋਜ, ਮਿਲੇਗਾ ਲੱਖਾਂ ਰੁਪਏ ਇਨਾਮ
ਕੈਪਟਨ ਦੇ ਪਰਿਵਾਰ ਨਾਲ ਕੁਝ ਖਾਸ ਸੰਬਧ:
ਇਸ ਦੇ ਨਾਲ ਹੀ ਏਬੀਪੀ ਨਿਊਜ਼ ਨੂੰ ਮਿਲੀ ਅਹਿਮ ਜਾਣਕਾਰੀ ਮੁਤਾਬਕ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਰਪ੍ਰਸਤੀ ਮਿਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦਾ ਇੱਕ ਮੈਂਬਰ ਤੇ ਮੁਖਤਿਆਰ ਅੰਸਾਰੀ ਦਾ ਬੇਟਾ ਅੱਬਾਸ ਅੰਸਾਰੀ ਕਾਫੀ ਚੰਗੇ ਦੋਸਤ ਹਨ।
Bikram Majithia ਦਾ Congress ਖਿਲਾਫ ਹੱਲਾ ਬੋਲ , ਪਾੜੀਆਂ Manifesto ਦੀਆਂ ਕਾਪੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਯੂਪੀ ਦਾ ਡੌਨ ਰੋਪੜ ਜੇਲ੍ਹ 'ਚ ਬੰਦ, ਕੈਪਟਨ ਸਰਕਾਰ 'ਤੇ ਉੱਠੇ ਕਈ ਸਵਾਲ
ਏਬੀਪੀ ਸਾਂਝਾ
Updated at:
20 Oct 2020 12:46 PM (IST)
ਮੁਖਤਾਰ ਨੂੰ ਪ੍ਰਿਆਗਰਾਜ ਦੇ MP-MLA ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਗਾਜੀਪੁਰ ਜ਼ਿਲ੍ਹੇ ਦੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਗਈ ਪਰ ਜੇਲ੍ਹ ਦੇ ਮੈਡੀਕਲ ਬੋਰਡ ਨੇ ਮੁਖਤਾਰ ਨੂੰ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ।
- - - - - - - - - Advertisement - - - - - - - - -