ਦੂਜੇ ਪਾਸੇ ਮਾਇਆਵਤੀ ਨੇ ਕਿਹਾ ਕਿ ਵਿਅਕਤੀਗਤ, ਜਾਤੀਗਤ ਤੇ ਸੰਪਰਦਾਇਕ ਨਫ਼ਰਤ ਦੀ ਸਿਆਸਤ ਕਰਨਾ ਬੀਜੇਪੀ ਕੰਪਨੀ ਦੀ ਸ਼ੋਭਾ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਸੱਤਾ ਦੀ ਦੁਰਵਰਤੋਂ ਕਰਦੀ ਰਹੀ ਹੈ।
ਇੱਕ ਹੋਰ ਟਵੀਟ ਕਰਕੇ ਮਾਇਆਵਤੀ ਨੇ ਕਿਹਾ ਕਿ ਪੀਐਮ ਮੋਦੀ ਨੇ ਮੇਰਠ ਤੋਂ ਲੋਕ ਸਭਾ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ਕਿ ਉਹ ਆਪਣਾ ਹਿਸਾਬ ਦੇਣਗੇ। ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆ ਕੇ ਗਰੀਬਾਂ ਨੂੰ 15 ਤੋਂ 20 ਲੱਖ ਰੁਪਏ ਦੇਣ ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਰਗੇ ਹੋਰ ਮੁੱਦਿਆਂ ਦਾ ਹਿਸਾਬ-ਕਿਤਾਬ ਦਿੱਤੇ ਬਗੈਰ ਹੀ ਮੈਦਾਨ ਛੱਡ ਗਏ। ਉਨ੍ਹਾਂ ਕਿਹਾ ਕਿ ਕੀ ਚੌਕੀਦਾਰ ਇਮਾਨਦਾਰ ਹੈ।
ਦੱਸ ਦੇਈਏ ਕਿ ਮੇਰਠ ਵਿੱਚ ਚੋਣ ਅਭਿਆਨ ਦੀ ਸ਼ੁਰੂਆਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਸੀ ਕਿ ਸਪਾ ਦੇ 'ਸ', ਰਾਲੋਦ ਦੇ 'ਰਾ' ਤੇ ਬਸਪਾ ਦੇ 'ਬ' ਨੂੰ ਮਿਲਾ ਕੇ ਸਰਾਬ ਬਣਦੀ ਹੈ ਜੋ ਸਿਹਤ ਲਈ ਖ਼ਤਰਨਾਕ ਹੁੰਦੀ ਹੈ। ਇਸ ਲਈ ਇਸ ਗਠਜੋੜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।