ਲਖਨਾਊ: ਕਹਿੰਦੇ ਹਨ ਕਿ ਪਿਆਰ ਨਾ ਜਾਤ ਦੇਖਦਾ ਹੈ ਤੇ ਨਾ ਧਰਮ ਤੇ ਸਰਹੱਦੀ ਬੰਦਸ਼ਾਂ ਨੂੰ ਦੇਖਦਾ ਹੈ। ਅਜਿਹਾ ਹੀ ਕਿੱਸਾ ਯੂਪੀ ਵਿੱਚ ਸਾਹਮਣੇ ਆਇਆ ਹੈ ਜਿੱਥੇ ਜਰਮਨ ਦੀ ਰਹਿਣ ਵਾਲੀ ਸਵੀਟੀ ਨੂੰ ਨਾਲ ਪੜ੍ਹਦੇ ਯੂਪੀ ਦੇ ਮੁੰਡੇ ਰਿੰਕੂ ਨਾਲ ਪਿਆਰ ਹੋ ਗਿਆ। ਸਵੀਟੀ ਨੇ ਦੁਲਹਨ ਬਣ ਸੱਤ ਫੇਰੇ ਲੈ ਰਿੰਕੂ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹਨ। ਵਿਆਹ ਤੋਂ ਬਾਅਦ ਦੋਵੇਂ ਫੇਰ ਤੋਂ ਜਰਮਨ ਚਲੇ ਗਏ ਹਨ।

ਮਹਾਰਾਜਗੰਜ ਦੇ ਫਰੇਂਦਾ ਖੇਤਰ ਦੇ ਸਿੱਧਵਾਰੀ ਪਿੰਡ ਦੇ ਰਹਿਣ ਵਾਲੇ ਗਣੇਸ਼ ਚੌਧਰੀ ਫੌਜ ‘ਚ ਹਨ ਤੇ ਪਰਿਵਾਰ ਨਾਲ ਚੇਨਈ ‘ਚ ਰਹਿੰਦੇ ਸੀ। ਉਨ੍ਹਾਂ ਦਾ ਬੇਟਾ ਰਿੰਕੂ 10ਵੀਂ ਦੀ ਪੜ੍ਹਾਈ ਤੋਂ ਬਾਅਦ ਸਕਾਲਰਸ਼ਿਪ ‘ਤੇ ਪੜ੍ਹਾਈ ਕਰਨ ਜਰਮਨ ਚਲਾ ਗਿਆ। ਜਿੱਥੇ ਰਿੰਕੂ ਤੇ ਸਵੀਟੀ ਨੂੰ ਆਪਸ ‘ਚ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।



ਦੋਵਾਂ ਨੇ ਰਿੰਕੂ ਦੇ ਜੱਦੀ ਪਿੰਡ ‘ਚ ਵਿਆਹ ਕੀਤਾ। ਰਿੰਕੂ ਤੇ ਸਵੀਟੀ ਨੇ 17 ਮਈ ਨੂੰ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ। ਰਿੰਕੂ ਦਾ ਵਿਆਹ ਇੱਕ ਵਿਦੇਸ਼ੀ ਨਾਲ ਹੁੰਦਿਆਂ ਦੇਖ ਪਿੰਡ ਵਾਸੀ ਕਾਫੀ ਖੁਸ਼ ਹਨ। ਦੋਵਾਂ ਆਪਣੇ ਵਿਆਹ ਕਰਕੇ ਸੁਰਖੀਆਂ ‘ਚ ਆ ਗਏ ਹਨ।