ਚੰਡੀਗੜ੍ਹ: ਕਸੌਲੀ ਗੋਲੀ ਕਾਂਡ ਦੇ ਮੁਲਜ਼ਮ ਵਿਜੇ ਨੂੰ ਵ੍ਰਿੰਦਾਵਨ ਨੇੜਿਓਂ ਹਿਮਾਚਲ ਤੇ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਵਿਜੇ ਵ੍ਰਿੰਦਾਵਨ ਤੇ ਮਥੁਰਾ ਦੇ ਵਿਚਕਾਰ ਇੱਕ ਜਗ੍ਹਾ 'ਤੇ ਰਹਿ ਰਿਹਾ ਸੀ ਜਿੱਥੋਂ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ।   ਐਸਪੀ ਸੋਲਨ ਮੋਹਿਤ ਚਾਵਲਾ ਮੁਤਾਬਕ ਪੁਲਿਸ ਮੁਲਜ਼ਮ ਵਿਜੇ ਨੂੰ ਵਾਪਸ ਸੋਲਨ ਲੈ ਕੇ ਆ ਰਹੀ ਹੈ। ਵਿਜੇ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੇ ਨੇ ਨਾਜਾਇਜ਼ ਉਸਾਰੀਆਂ ਹਟਵਾਉਣ ਗਈ ਮਹਿਲਾ ਅਧਿਕਾਰੀ ਸ਼ੈਲ ਬਾਲਾ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਉਸ ਦੇ ਸਿਰ ਇੱਖ ਲੱਖ ਰੁਪਏ ਇਨਾਮ ਰੱਖਿਆ ਸੀ।