ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਇੱਕ ਪਾਸੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਲੱਖਾਂ ਕਿਸਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਡਟੇ ਹੋਏ ਹਨ। ਦੂਜੇ ਪਾਸੇ ਹੁਣ ਖਬਰ ਆ ਰਹੀ ਹੈ ਕਿ ਮੋਦੀ ਸਰਕਾਰ ਕਿਸਾਨ ਕ੍ਰੈਡਿਟ ਕਾਰਡ 'ਤੇ ਵਿਆਜ਼ ਦਰ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਵਾਇਰਲ ਖਬਰ 'ਚ ਦਾਅਵਾ ਕੀਤਾ ਜਾ ਰਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਝਟਕਾ ਦੇਣ ਦੀ ਤਿਆਰੀ 'ਚ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਸਮੇਂ ਤੋਂ ਸ਼ੁਰੂ ਕੀਤੀ ਗਈ ਕੇਸੀਸੀ 'ਚ 7 ਫੀਸਦ ਵਿਆਜ਼ ਦਰ ਨੂੰ ਵਧਾ ਕੇ ਮੋਦੀ ਸਰਕਾਰ 14 ਫੀਸਦ ਕਰਨ ਦੀ ਤਿਆਰੀ 'ਚ ਹੈ। ਵਾਇਰਲ ਖਬਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਪਹਿਲੀ ਅਪ੍ਰੈਲ ਤੋਂ ਵਧੀ ਹੋਈ ਵਿਆਜ਼ ਦਰ ਲਾਗੂ ਕਰਨ ਵਾਲੀ ਹੈ।
ਹਾਲਾਂਕਿ ਖ਼ਬਰ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਵਾਇਰਲ ਖਬਰ ਫਰਜ਼ੀ ਹੈ ਤੇ ਮੋਦੀ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਦਰਅਸਲ ਜਦੋਂ ਖਬਰ ਵਾਇਰਲ ਹੋਈ ਤਾਂ ਪੀਆਈਬੀ ਦੀ ਫੈਕਟ ਚੈੱਕ ਟੀਮ ਨੇ ਇਸ ਦੀ ਪੜਤਾਲ ਕੀਤੀ। ਪੀਆਈਬੀ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਵਾਇਰਲ ਖ਼ਬਰ ਫਰਜ਼ੀ ਹੈ ਤੇ ਇਸ 'ਚ ਕੋਈ ਸੱਚਾਈ ਨਹੀਂ ਹੈ।
ਪੀਆਈਬੀ ਨੇ ਕੀਤਾ ਟਵੀਟ
ਪੀਆਈਬੀ ਦੀ ਟੀਮ ਨੇ ਟਵੀਟ ਕੀਤਾ ਤੇ ਦੱਸਿਆ ਕਿ ਇਕ ਖ਼ਬਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਕਿਸਾਨ ਕ੍ਰੈਡਿਟ ਕਾਰਡ ਲੋਨ 7 ਫੀਸਦ ਦੀ ਥਾਂ 12 ਫੀਸਦੀ ਵਿਆਜ਼ ਦਰ 'ਤੇ ਮਿਲੇਗਾ।
PIB Fact Check: ਇਸ ਤੋਂ ਬਾਅਦ ਪੀਆਈਬੀ ਦੀ ਫੈਕਟ ਚੈਕ ਟੀਮ ਨੇ ਦੱਸਿਆ ਇਹ ਦਾਅਵਾ ਫਰਜ਼ੀ ਹੈ। ਕੇਂਦਰ ਸਰਕਾਰ ਨੇ ਕੇਸੀਸੀ ਲੋਨ ਦੇ ਵਿਆਜ਼ ਦਰ ਨੂੰ ਵਧਾਉਣ ਸਬੰਧੀ ਅਜਿਹਾ ਕੋਈ ਐਲਾਨ ਨਹੀਂ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕਿਸਾਨ ਕ੍ਰੈਡਿਟ ਕਾਰਡ 'ਤੇ ਵਧਾਈ ਵਿਆਜ਼ ਦਰ! ਕਿਸਾਨਾਂ ਨੂੰ ਵੱਡਾ ਝਟਕਾ, ਪੜ੍ਹੋ ਪੂਰੀ ਸੱਚਾਈ
ਏਬੀਪੀ ਸਾਂਝਾ
Updated at:
21 Jan 2021 05:16 PM (IST)
ਪੀਆਈਬੀ ਦੀ ਫੈਕਟ ਚੈਕ ਟੀਮ ਨੇ ਦੱਸਿਆ ਇਹ ਦਾਅਵਾ ਫਰਜ਼ੀ ਹੈ। ਕੇਂਦਰ ਸਰਕਾਰ ਨੇ ਕੇਸੀਸੀ ਲੋਨ ਦੇ ਵਿਆਜ਼ ਦਰ ਨੂੰ ਵਧਾਉਣ ਸਬੰਧੀ ਅਜਿਹਾ ਕੋਈ ਐਲਾਨ ਨਹੀਂ ਕੀਤਾ।
- - - - - - - - - Advertisement - - - - - - - - -