ਨਵੀਂ ਦਿੱਲੀ: ਖੇਤੀ ਕਾਨੂੰਨਾਂ (Farm Laws) ਨੂੰ ਵਾਪਸ ਕਰਵਾਉਣ ਲਈ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਦਾ ਕਿਸਾਨ ਬੈਠਾ ਹੈ। ਇਸ ਮੁੱਦੇ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦਰਮਿਆਨ 10 ਬੇਸਿੱਟਾ ਬੈਠਕਾਂ ਹੋ ਚੁੱਕੀਆਂ ਹਨ, ਪਰ ਕੋਈ ਠੋਸ ਹੱਲ ਨਹੀਂ ਨਿਕਲਿਆ।

ਹੁਣ 26 ਜਨਵਰੀ ਨੂੰ ਵੇਖਦਿਆਂ ਕਿਸਾਨਾਂ ਨੇ ਦਿੱਲੀ ਵਿਖੇ ਹੀ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਸੀ। ਇਸ ਪਰੇਡ ਨੂੰ ਨਾ ਕਰਨ ਲਈ ਦਿੱਲੀ ਪੁਲਿਸ ਤੇ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਪਰ ਇਸ ਵਾਰ ਕਿਸਾਨਾਂ ਨੇ ਮਿੱਥ ਲਿਆ ਹੈ ਕਿ ਉਹ ਇਸ 'ਟਰੈਕਟਰ ਪਰੇਡ' ਨੂੰ ਕਿਸੇ ਵੀ ਹਾਲ 'ਚ ਨੇਪਰੇ ਚਾੜ੍ਹਣਗੇ। ਇਸ ਦੇ ਨਾਲ ਹੀ ਕਿਸਾਨਾਂ ਨੇ ਪ੍ਰਸਾਸ਼ਨ ਨੂੰ ਯਕੀਨ ਦਵਾਇਆ ਹੈ ਕਿ ਇਹ ਪਰੇਡ ਸ਼ਾਂਤਮਈ ਢੰਗ ਨਾਲ ਹੀ ਕੀਤੀ ਜਾਵੇਗੀ।


ਦੱਸ ਦਈਏ ਕਿ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਦੋ ਵਾਰ ਬੈਠਕ ਹੋ ਚੁੱਕੀ ਹੈ ਜਿਸ 'ਚ ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਕਿਸਾਨ ਦਿੱਲੀ ਰਿੰਗ ਰੋਡ 'ਤੇ ਪਰੇਡ ਕਰਨਗੇ। ਉਧਰ ਪੁਲਿਸ ਆਪਸ਼ਨ ਦੇ ਕਿਸਾਨਾਂ ਨੂੰ ਕੇਐਮਪੀ ਐਕਸਪ੍ਰੈਸਵੇਅ 'ਤੇ ਪਰੇਡ ਕਰਨ ਦੀ ਸਲਾਹ ਦਿੱਤੀ। ਜਿਸ ਲਈ ਕਿਸਾਨ ਏਕਤਾ ਮੋਰਚਾ ਦੇ ਟਵਿਟਰ ਪੇਜ਼ ਨੇ ਜਨਤਾ ਤੋਂ ਸਵਾਵ ਕੀਤਾ ਕਿ ਕੀ ਦਿੱਲੀ ਪੁਲਿਸ ਨੂੰ ਟਰੈਕਟਰ ਪਰੇਡ ਦਾ ਸਵਾਗਤ ਕਰਨਾ ਚਾਹੀਦਾ ਹੈ?

ਜਾਣੋ ਜਨਤਾ ਨੇ ਇਸ ਨੂੰ ਕਿਸ ਤਰ੍ਹਾਂ ਜਵਾਬ ਦਿੱਤਾ...




ਦੱਸ ਦਈਏ ਕਿ ਕਿਸਾਨ ਏਕਤਾ ਮੋਰਚਾ ਦੇ ਇਸ ਸਵਾਲ ਨੂੰ 5 ਮਿੰਟ 'ਚ ਹੀ ਕਾਫ਼ੀ ਵਧੀਆ ਰਿਸਪਾਂਸ ਮਿਲਣਾ ਸ਼ੁਰੂ ਹੋ ਗਿਆ ਸੀ। ਤੁਸੀਂ ਵੀ ਲਿੰਕ 'ਤੇ ਕਲਿਕ ਕਰਕੇ ਆਪਣਾ ਜਵਾਬ ਦੇ ਸਕਦੇ ਹੋ।


ਇਹ ਵੀ ਪੜ੍ਹੋਆਖਰ ਐਕਟਿਵ ਹੋ ਹੀ ਗਏ ਸਿੱਧੂ, ਇੰਝ ਟਵੀਟ ਕਰ ਸਕ ਰਹੇ ਸਰਕਾਰ 'ਤੇ ਤੰਨਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904