ਨਵੀਂ ਦਿੱਲੀ: 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟਰੈਕਟਰ ਪਰੇਡ ਦੀ ਅਜਿਹੀ ਤਿਆਰੀ ਕੀਤੀ ਹੈ ਜਿਸ ਨੂੰ ਵੇਖ ਦੇਸ਼ ਹੀ ਨਹੀਂ ਸਗੋਂ ਦੁਨੀਆ ਹੈਰਾਨ ਹੋ ਜਾਏਗੀ। ਹੁਣ ਤੱਕ ਸਮਝਿਆ ਜਾ ਰਿਹਾ ਸੀ ਕਿ ਇਹ ਸਧਾਰਨ ਟਰੈਕਟਰ ਰੈਲੀ ਹੋਏਗੀ ਪਰ ਕਿਸਾਨਾਂ ਨੇ ਇਸ ਲਈ ਖਾਸ ਵਿਉਂਤਬੰਦੀ ਕੀਤੀ ਹੈ ਤੇ ਇਹ ਪਰੇਡ ਦੁਨੀਆ ਸਾਹਮਣੇ ਬਹੁਤ ਕੁਝ ਪੇਸ਼ ਕਰਗੀ। ਇਸ ਲਈ ਹੀ ਸਰਕਾਰ ਇਸ ਟਰੈਕਟਰ ਪਰੇਡ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
ਕਿਸਾਨ ਅੰਦੋਲਨ ਨਾਲ ਜੁੜੇ ਸੂਤਰਾਂ ਮੁਤਾਬਕ ਟਰੈਕਟਰ ਪਰੇਡ ਵਿੱਚ 29 ਰਾਜਾਂ ਦੇ ਕਿਸਾਨਾਂ ਵੱਲੋਂ ਟਰਾਲੀਆਂ ’ਤੇ ਝਾਕੀਆਂ ਕੱਢੀਆਂ ਜਾਣਗੀਆਂ। ਇਨ੍ਹਾਂ ’ਚ ਦੱਸਿਆ ਜਾਵੇਗਾ ਕਿ ਕਿਹੜੇ ਔਖੇ ਹਾਲਾਤ ’ਚ ਕਿਸਾਨ ਅੰਨ ਉਗਾਉਂਦੇ ਹਨ ਤੇ ਹੁਣ ਉਹ ਕਿਹੜੇ ਦੌਰ ’ਚੋਂ ਲੰਘ ਰਹੇ ਹਨ। ਝਾਕੀਆਂ ਲਈ ਕਿਸਾਨਾਂ ਦਾ ਸਾਥ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਦੇਣਗੇ।
ਝਾਕੀਆਂ ਨੂੰ ਟ੍ਰਾਲੀਆਂ ’ਚ ਸਜਾਇਆ ਜਾਵੇਗਾ। ਟਿਕਰੀ ਬਾਰਡਰ ’ਤੇ ਤਿਆਰੀ ਸ਼ੁਰੂ ਹੋ ਚੁੱਕੀ ਹੈ। 24 ਰਾਜਾਂ ਦੇ ਕਿਸਾਨਾਂ ਨੇ ਝਾਕੀਆਂ ਨੂੰ ਲੈ ਕੇ ਸੁਝਾਅ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ (ਨੈਨ ਗੁੱਟ) ਦੀ ਹਰਿਆਣਾ ਇਕਾਈ ਦੇ ਪ੍ਰਧਾਨ ਚੌਧਰੀ ਜੋਗਿੰਦਰ ਨੈਨ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਇਹ ਝਾਕੀਆਂ ਕੱਢਣਗੇ। ਟ੍ਰੈਕਟਰ ਉੱਤੇ ਤਿਰੰਗਾ ਲਹਿਰਾਇਆ ਜਾਵੇਗਾ। ਟਿਕਰੀ ਬਾਰਡਰ ਉੱਤੇ 24 ਰਾਜਾਂ ਦੇ ਕਿਸਾਨ ਪੁੱਜ ਚੁੱਕੇ ਹਨ। ਕਿਸਾਨ ਰਾਜਧਾਨੀ ’ਚ ‘ਜੈ ਕਿਸਾਨ’ ਦੇ ਨਾਅਰੇ ਲਾਉਣਗੇ। ਵਲੰਟੀਅਰ ਹਰ ਮੋੜ ਅਤੇ ਚੌਰਾਹੇ ਉੱਤੇ ਟ੍ਰੈਕਟਰਾਂ ਨੂੰ ਦਿਸ਼ਾ ਦੇਣਗੇ। ਗਣਤੰਤਰ ਦਿਵਸ ਮੌਕੇ ਇਹ ਕਿਸਾਨ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ।
ਸਰਕਾਰ ਨੂੰ ਕਿਸਾਨਾਂ ਤੋਂ ਦਿਖੀ ਉਮੀਦ, ਡੇਢ ਸਾਲ ਤੱਕ ਕਾਨੂੰਨ ਰੋਕਣ ਦੇ ਆਫਰ 'ਤੇ ਕਿਸਾਨ ਅੱਜ ਕਰਨਗੇ ਮੰਥਨ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਦੱਸਿਆ ਕਿ ਹਰਿਆਣਾ ਦੇ ਹਰੇਕ ਪਿੰਡ ਤੋਂ 11 ਟ੍ਰੈਕਟਰ ਜ਼ਰੂਰ ਜਾਣਗੇ। ਸਾਰੇ ਟ੍ਰੈਕਟਰਾਂ ਉੱਤੇ ਤਿਰੰਗਾ ਵੀ ਹੋਵੇਗਾ ਤੇ ਕਿਸਾਨਾਂ ਦਾ ਝੰਡਾ ਵੀ ਲੱਗਾ ਹੋਵੇਗਾ। ਇਸ ਲਈ ਸਾਰੇ 25 ਜਨਵਰੀ ਨੂੰ ਬਾਰਡਰਾਂ ’ਤੇ ਪੁੱਜ ਜਾਣਗੇ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਦੇਸ਼ ਭਗਤ ਕਿਸਾਨ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ ਡਾਹੁਣਗੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੀ ਰਹਿਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਖਰ ਟਰੈਕਟਰ ਪਰੇਡ ਤੋਂ ਕਿਉਂ ਡਰੀ ਕੇਂਦਰ ਸਰਕਾਰ? ਕਿਸਾਨਾਂ ਦੀ ਤਿਆਰੀ ਬਾਰੇ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
21 Jan 2021 11:55 AM (IST)
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟਰੈਕਟਰ ਪਰੇਡ ਦੀ ਅਜਿਹੀ ਤਿਆਰੀ ਕੀਤੀ ਹੈ ਜਿਸ ਨੂੰ ਵੇਖ ਦੇਸ਼ ਹੀ ਨਹੀਂ ਸਗੋਂ ਦੁਨੀਆ ਹੈਰਾਨ ਹੋ ਜਾਏਗੀ। ਹੁਣ ਤੱਕ ਸਮਝਿਆ ਜਾ ਰਿਹਾ ਸੀ ਕਿ ਇਹ ਸਧਾਰਨ ਟਰੈਕਟਰ ਰੈਲੀ ਹੋਏਗੀ ਪਰ ਕਿਸਾਨਾਂ ਨੇ ਇਸ ਲਈ ਖਾਸ ਵਿਉਂਤਬੰਦੀ ਕੀਤੀ ਹੈ ਤੇ ਇਹ ਪਰੇਡ ਦੁਨੀਆ ਸਾਹਮਣੇ ਬਹੁਤ ਕੁਝ ਪੇਸ਼ ਕਰਗੀ। ਇਸ ਲਈ ਹੀ ਸਰਕਾਰ ਇਸ ਟਰੈਕਟਰ ਪਰੇਡ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -