ਨਵੀਂ ਦਿੱਲੀ: ਕਹਿੰਦੇ ਹਨ ਕਿ ਸਭ ਤੋਂ ਵਫਾਦਾਰ ਜਾਨਵਰ ਕੁੱਤਾ ਹੁੰਦਾ ਹੈ। ਇਹ ਗੱਲ ਸੱਚ ਵੀ ਹੈ। ਕਈ ਮੌਕਿਆਂ ‘ਤੇ ਕੁੱਤਿਆਂ ਨੇ ਆਪਣੇ ਮਾਲਕ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਰਾਖੀ ਵੀ ਕੀਤੀ ਹੈ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਵੀ ਸ਼ੇਅਰ ਕੀਤਾ ਹੈ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਛੋਟੀ ਬੱਚੀ ਦੀ ਗੇਂਦ ਨਦੀ ‘ਚ ਚਲੀ ਜਾਂਦੀ ਹੈ। ਉਹ ਬੱਚੀ ਉਸ ਗੇਂਦ ਨੂੰ ਕੱਢਣ ਲਈ ਨਦੀ ਵੱਲ ਵਧਦੀ ਹੈ ਕਿ ਉਸੇ ਸਮੇਂ ਇੱਕ ਕੁੱਤਾ ਉਸ ਨੂੰ ਪਿੱਛੇ ਖਿੱਚ ਕੇ ਖੁਦ ਨਦੀ ‘ਚ ਕੁੱਦ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਹ ਕੁੱਤਾ ਉਸ ਦਾ ਪਾਲਤੂ ਸੀ।


ਉਧਰ ਕੁੱਤੇ ਤੋਂ ਇਲਾਵਾ ਇੱਕ ਬਿੱਲੀ ਦਾ ਵੀ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬਿੱਲੀ ਸਿਹਤ ਬਣਾਉਂਦੀ ਨਜ਼ਰ ਆ ਰਹੀ ਹੈ। ਉਹ ਗੱਡੀ ਦਾ ਸਹਾਰਾ ਲੈ ਕੇ ਕਸਰਤ ਕਰ ਰਹੀ ਹੈ। ਇਸ ਦੋਵੇਂ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗੇ ਅਮਿਤਾਭ ਬੱਚਨ ਨੇ ਸ਼ੇਅਰ ਕੀਤੀਆਂ ਹਨ।