ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਦੌਰਾਨ ਚੋਣਾਂ ਕਿਸ ਢੰਗ ਨਾਲ ਕਰਾਈਆਂ ਜਾਣ ਇਸ ਲਈ ਭਾਰਤੀ ਚੋਣ ਕਮਿਸ਼ਨ ਨੇ ਆਉਣ ਵਾਲੀਆਂ ਆਮ ਚੋਣਾਂ ਤੇ ਜ਼ਿਮਨੀ ਚੋਣਾਂ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਤਹਿਤ ਉਮੀਦਵਾਰ ਆਨਲਾਈਨ ਨੌਮੀਨੇਸ਼ਨ ਕਰ ਸਕੇਗਾ ਤੇ ਲੋਕਾਂ ਨੂੰ ਚੋਣ ਨਾਲ ਸਬੰਧਤ ਗਤੀਵਿਧੀਆਂ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਏਗਾ।

The option of postal ballot facility has been extended to the electors who are marked as 'persons with disabilities', people above age of 80 years, people employed in notified essential services and who are COVID-19 positive/possibly infected: Election Commission of India https://t.co/S8OZZK0HE7pic.twitter.com/QoPkbrdHkx

— ANI (@ANI) August 21, 2020

ਦੱਸ ਦੇਈਏ ਕਿ ਰਾਜਨੀਤਕ ਪਾਰਟੀਆਂ ਬਿਹਾਰ 'ਚ ਚੋਣਾਂ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਚੋਣ ਕਮਿਸ਼ਨ ਪੂਰੀ ਤਿਆਰੀ 'ਚ ਹੈ। ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜ ਕਾਲ 29 ਨਵੰਬਰ ਨੂੰ ਖ਼ਤਮ ਹੋ ਜਾਵੇਗਾ।