ਨਵੀਂ ਦਿੱਲੀ: ਕਾਫੀ ਲੰਬੇ ਸਮੇਂ ਤੋਂ ਰਾਜਨੀਤਕ ਪਾਰਟੀਆਂ ਈਵੀਐਮ ‘ਤੇ ਸਵਾਲ ਚੁੱਕਦੀਆਂ ਆ ਰਹੀਆਂ ਹਨ। ਹਰ ਵਾਰ ਵਿਰੋਧੀ ਧਿਰਾਂ ਇਸ ਦੀ ਭਰੋਸੇਯੋਗਤਾ ‘ਤੇ ਸ਼ੱਕ ਕਰਦੀਆਂ ਹਨ। ਪਾਰਟੀਆਂ ਦੇ ਇਸ ਨਾਲ ਸਬੰਧਤ ਸਵਾਲਾਂ ਦੇ ਜਵਾਬਾਂ ਦੇ ਤੌਰ ‘ਤੇ ਚੋਣ ਕਮਿਸ਼ਨ ਵੀਵੀਪੈਟ ਮਸ਼ੀਨ ਲੈ ਕੇ ਆਇਆ ਸੀ।




ਵੀਵੀਪੈਟ ਮਸ਼ੀਨ ਈਵੀਐਮ ਨਾਲ ਅਟੈਚ ਰਹਿੰਦੀ ਹੈ ਜਿਸ ‘ਚ ਜਦੋਂ ਕੋਈ ਵੋਟ ਪਾਉਂਦਾ ਹੈ ਤਾਂ ਈਵੀਐਮ ਦੇ ਨਾਲ-ਨਾਲ ਵੀਵੀਪੈਟ ‘ਚ ਵੀ ਪਰਚੀ ਦੇ ਤੌਰ ‘ਤੇ ਵੋਟ ਦਰਜ ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਮੁਤਾਬਕ ਹਰ ਵਿਧਾਨ ਸਭਾ ‘ਚ ਪੰਜ ਪੋਲਿੰਗ ਬੂਥ ‘ਤੇ ਵੀਵੀਪੈਟ ਦਾ ਮਿਲਾਣ ਈਵੀਐਮ ‘ਚ ਪਏ ਵੋਟਾਂ ਨਾਲ ਕਰਨ ਦਾ ਐਲਾਨ ਕੀਤਾ ਗਿਆ ਹੈ।



ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਜੇਕਰ ਈਵੀਐਮ ‘ਚ ਪਏ ਵੋਟਾਂ ਦੀ ਗਿਣਤੀ ਤੇ ਵੀਵੀਪੈਟ ਦੀਆਂ ਪਰਚੀਆਂ ‘ਚ ਕੁਝ ਗੜਬੜ ਹੋਈ, ਫੇਰ ਕਿਸ ਦੀ ਗਿਣਤੀ ਨੂੰ ਸਹੀ ਮੰਨਿਆ ਜਾਵੇਗਾ। ਇਸ ਸਵਾਲ ਦਾ ਜਵਾਬ ਵੀ ਚੋਣ ਕਮਿਸ਼ਨ ਨੇ ਦਿੱਤਾ ਹੈ। ਕਮਿਸ਼ਨ ਨੇ ਕਿਹਾ ਪਰਚੀਆਂ ਦੁਬਾਰਾ ਗਿਣੀਆਂ ਜਾਣਗੀਆਂ। ਜੇਕਰ ਤਾਂ ਵੀ ਗੜਬੜ ਨਿਕਲਦੀ ਹੈ ਤਾਂ ਨਤੀਜਾ ਪ੍ਰਿੰਟਿਡ ਪੇਪਰ ਸਲਿਪ ਯਾਨੀ ਪਰਚੀਆਂ ਦੀ ਗਿਣਤੀ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ। ਇਸ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ।”

ਚੋਣ ਕਮਿਸ਼ਨ ਮੁਤਾਬਕ, “ਡ੍ਰਾਅ ਲਈ ਪੋਲਿੰਗ ਬੂਥ ਦੇ ਰੈਂਡਮ ਸਿਲੈਕਸ਼ਨ ਨੂੰ ਲੈ ਕੇ ਰਿਟਰਨਿੰਗ ਅਧਿਕਾਰੀ ਨੂੰ ਰਾਜਨੀਤਕ ਪਾਰਟੀਆਂ ਤੇ ਉਨ੍ਹਾਂ ਦੇ ਏਜੰਟਾਂ ਨੂੰ ਲਿਖਤੀ ‘ਚ ਸੂਚਨਾ ਦੇਣੀ ਪਵੇਗੀ।”