ਨਵੀਂ ਦਿੱਲੀ: ਦੇਸ਼ ‘ਚ ਸਭ ਤੋਂ ਵੱਡੇ ਸਟੇਟ ਬੈਂਕ ਆਫ਼ ਇੰਡੀਆ ਨੇ ਵਿਸ਼ੇਸ਼ ਕੇਡਰ ਅਧਿਕਾਰੀ ਦੇ ਅਹੁਦਿਆਂ ‘ਤੇ ਪੋਸਟਾਂ ਕੱਢੀਆਂ ਹਨ। ਐਸਬੀਆਈ ‘ਚ ਕਈ ਅਹੁਦਿਆਂ ‘ਤੇ ਆਸਾਮੀਆਂ ਨਿਕਲੀਆਂ ਹਨ।
ਇਸ ਬੈਂਕ ‘ਚ ਨੌਕਰੀ ਦੇ ਚਾਹਵਾਨ 6 ਨਵੰਬਰ, 2019 ਤਕ ਆਪਣੇ ਫਾਰਮ ਭਰ ਤੇ ਫੀਸ ਦਾ ਭੁਗਤਾਨ ਕਰ ਸਕਦੇ ਹਨ। 15 ਅਕਤੂਬਰ, 2019 ਤੋਂ ਆਨ-ਲਾਈਨ ਬਿਨੈ ਤੇ ਫੀਸ ਦੇ ਭੁਗਤਾਨ ਦੀ ਸ਼ੁਰੂਆਤ ਹੋ ਚੁੱਕੀ ਸੀ। ਇਸ ਲਈ ਉਮੀਦਵਾਰਾਂ ਨੂੰ ਬੈਂਕ ਦੀ ਆਫੀਸ਼ੀਅਲ ਸਾਈਟ ‘ਤੇ ਜਾਣਾ ਪਵੇਗਾ।
ਇਨ੍ਹਾਂ ਅਹੁਦਿਆਂ ਲਈ ਖੁੱਲ੍ਹਿਆ ਹੈ ਐਪਲੀਕੇਸ਼ਨ: ਮੈਨੇਜਰ-ਰਿਅਲ ਅਸਟੇਟ ਤੇ ਹਾਉਸਿੰਗ ਦਾ ਇੱਕ ਅਹੁਦਾ, ਮੈਨੇਜਰ ਬਿਲਡਰ ਰਿਲੇਸ਼ਨ ਦੇ 2 ਅਹੁਦੇ, ਮੈਨੇਜਰ ਪ੍ਰੋਡਕਸ਼ਨ ਡੈਵਲਪਮੈਂਟ ਐਂਡ ਰਿਸਰਚ ਸਣੇ ਹੋਰ ਕਈ ਅਹੁਦਿਆਂ ‘ਤੇ ਭਰਤੀ ਹੋਈ ਹੈ।
ਜਨਰਲ, ਓਬੀਸੀ ਤੇ ਈਡਬਲੂ ਖੇਮੇ ਲਈ ਫੀਸ 750 ਰੁਪਏ ਰੱਖੀ ਗਈ ਹੈ, ਜਦਕਿ ਐਸਸੀ-ਐਸਟੀ, ਪੀਡਬਲੂਡੀ ਉਮੀਦਵਾਰਾਂ ਲਈ ਕੋਈ ਫੀਸ ਨਹੀਂ।
ਕਿਵੇਂ ਹੋਵੇਗੀ ਚੋਣ: ਸ਼ਾਰਲਿਸਟ ਤੇ ਇੰਟਰਵਿਊ ਰਾਹੀਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਸਟੇਟ ਬੈਂਕ 'ਚ ਨਿਕਲੀਆਂ ਨੌਕਰੀਆਂ, 6 ਨਵੰਬਰ ਤੱਕ ਕਰੋ ਅਪਲਾਈ
ਏਬੀਪੀ ਸਾਂਝਾ
Updated at:
23 Oct 2019 06:12 PM (IST)
ਦੇਸ਼ ‘ਚ ਸਭ ਤੋਂ ਵੱਡੇ ਸਟੇਟ ਬੈਂਕ ਆਫ਼ ਇੰਡੀਆ ਨੇ ਵਿਸ਼ੇਸ਼ ਕੇਡਰ ਅਧਿਕਾਰੀ ਦੇ ਅਹੁਦਿਆਂ ‘ਤੇ ਪੋਸਟਾਂ ਕੱਢੀਆਂ ਹਨ। ਐਸਬੀਆਈ ‘ਚ ਕਈ ਅਹੁਦਿਆਂ ‘ਤੇ ਆਸਾਮੀਆਂ ਨਿਕਲੀਆਂ ਹਨ।
- - - - - - - - - Advertisement - - - - - - - - -