Rajasthan Viral Video : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਅਖਬਾਰ ਪੜ੍ਹ ਰਹੇ ਵਿਅਕਤੀ ਦੀ ਅਚਾਨਕ ਮੌਤ ਹੋ ਗਈ। ਇਹ ਮਾਮਲਾ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦਾ ਦੱਸਿਆ ਜਾ ਰਿਹੈ, ਜਿੱਥੇ ਇੱਕ ਵਪਾਰੀ ਇਲਾਜ ਲਈ ਡਾਕਟਰ ਕੋਲ ਗਿਆ ਸੀ। ਕਾਰੋਬਾਰੀ ਡਾਕਟਰ ਦੇ ਕਲੀਨਿਕ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ, ਇਸ ਦੌਰਾਨ ਉਹ ਅਖ਼ਬਾਰ ਪੜ੍ਹਨ ਲੱਗੇ। ਅਖ਼ਬਾਰ ਪੜ੍ਹਦੇ ਸਮੇਂ ਉਹ ਅਚਾਨਕ ਕੁਰਸੀ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਘਟਨਾ ਕਲੀਨਿਕ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਲੀਨਿਕ ਵਿਚ ਮੌਜੂਦ ਲੋਕ ਉਨ੍ਹਾਂ ਵਿਅਕਤੀ ਨੂੰ ਡਾਕਟਰ ਕੋਲ ਲੈ ਗਏ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਵਪਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਕਾਰੋਬਾਰੀ ਦੀ ਮੌਤ ਕਾਰਨ ਉਸ ਦੇ ਪਰਿਵਾਰ 'ਚ ਸੋਗ ਦੀ ਲਹਿਰ ਫੈਲ ਗਈ ਹੈ, ਜਦਕਿ ਵੀਡੀਓ ਦੇਖ ਕੇ ਲੋਕ ਸਹਿਮ ਗਏ ਹਨ।
ਦਿਲ ਦੇ ਦੌਰੇ ਦੀਆਂ ਵਧ ਗਈਆਂ ਘਟਨਾਵਾਂ
ਅਜੋਕੇ ਸਮੇਂ ਵਿੱਚ ਲੋਕਾਂ 'ਚ ਅਚਾਨਕ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਗਣੇਸ਼ ਚਤੁਰਥੀ ਦੇ ਪੰਡਾਲ 'ਚ ਵੱਡਾ ਹਾਦਸਾ ਵਾਪਰ ਗਿਆ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਦਰਅਸਲ, ਪੰਡਾਲ ਵਿੱਚ ਪ੍ਰਬੰਧਕਾਂ ਨੇ ਇੱਕ ਕਲਾਕਾਰ ਨੂੰ ਭਗਵਾਨ ਹਨੂੰਮਾਨ ਦੇ ਰੂਪ ਵਿੱਚ ਸ਼ਰਧਾਲੂਆਂ ਲਈ ਪੇਸ਼ ਕੀਤਾ। ਇਸ ਦੌਰਾਨ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਅਤੇ ਨੱਚਦੇ ਹੋਏ ਉਹ ਜ਼ਮੀਨ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਗਰਬਾ ਖੇਡਦੇ ਹੋਏ ਨੌਜਵਾਨ ਦੀ ਹੋ ਗਈ ਮੌਤ
ਅਜਿਹਾ ਹੀ ਇੱਕ ਵੀਡੀਓ ਗੁਜਰਾਤ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਵਿੱਚ ਗਰਬਾ ਖੇਡਦੇ ਸਮੇਂ ਇੱਕ 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਜੰਮੂ ਜ਼ਿਲੇ ਦੀ ਬਿਸ਼ਨਾਹ ਤਹਿਸੀਲ 'ਚ ਰਾਤ ਦੇ ਜਾਗਰਣ ਮੰਚ 'ਤੇ ਡਾਂਸ ਕਰਦੇ ਹੋਏ 19 ਸਾਲਾ ਯੋਗੇਸ਼ ਗੁਪਤਾ ਦੀ ਮੌਤ ਹੋ ਗਈ। ਮੰਚ 'ਤੇ ਯੋਗੇਸ਼ ਮਾਂ ਪਾਰਵਤੀ ਅਤੇ ਸਤੀ ਦੀ ਭੂਮਿਕਾ ਨਿਭਾਅ ਰਹੇ ਸਨ।