Beating Retreat Updates : 1000 ਮੇਡ ਇਨ ਇੰਡੀਆ ਡਰੋਨ 29 ਜਨਵਰੀ ਨੂੰ ਦਿੱਲੀ ਦੇ ਵਿਜੇ ਚੌਕ ਵਿਖੇ ਹੋਣ ਵਾਲੇ ਬੀਟਿੰਗ ਦ ਰਿਟਰੀਟ (Beating the Retreat) ਸਮਾਗਮ ਲਈ ਰਿਹਰਸਲ ਕਰ ਰਹੇ ਹਨ। ਉਹ ਪਹਿਲੀ ਵਾਰ ਇਸ ਪ੍ਰੋਗਰਾਮ 'ਚ ਪਰਫਾਰਮ ਕਰਨਗੇ। ਬੀਟਿੰਗ ਰੀਟਰੀਟ ਸਮਾਗਮ ਲਈ ਰਿਹਰਸਲ ਕਰਦੇ ਹੋਏ ਨੈਸ਼ਨਲ ਵਾਰ ਮੈਮੋਰੀਅਲ ਦੀ ਰੂਪਰੇਖਾ ਡਰੋਨ ਰਾਹੀਂ ਤਿਆਰ ਕੀਤੀ ਗਈ ਸੀ। ਬੀਟਿੰਗ ਰੀਟਰੀਟ ਸਮਾਗਮ 'ਚ ਪਹਿਲੀ ਵਾਰ ਲੇਜ਼ਰ ਸ਼ੋਅ ਵੀ ਕਰਵਾਇਆ ਜਾਵੇਗਾ। 29 ਜਨਵਰੀ ਨੂੰ ਵਿਜੇ ਚੌਕ ਵਿਖੇ ਹੋਣ ਵਾਲੇ ਸਮਾਗਮ ਦੀ ਰਿਹਰਸਲ ਕੀਤੀ ਜਾ ਰਹੀ ਹੈ।


 






ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਸੀ ਕਿ ਅਗਲੇ ਹਫਤੇ 'ਬੀਟਿੰਗ ਰਿਟਰੀਟ' ਸਮਾਰੋਹ ਵਿਚ ਲਗਭਗ 1000 ਡਰੋਨ 10 ਮਿੰਟਾਂ ਲਈ ਅਸਮਾਨ ਨੂੰ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ‘ਸ਼ੋਅ’ ਕਰਵਾਉਣ ਵਾਲਾ ਚੌਥਾ ਦੇਸ਼ ਹੋਵੇਗਾ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ਟੈਕਨਾਲੋਜੀ ਵਿਕਾਸ ਬੋਰਡ ਦੁਆਰਾ ਸਮਰਥਨ ਪ੍ਰਾਪਤ ਇੱਕ ਸਟਾਰਟ-ਅੱਪ ਅਤੇ ਭਾਰਤੀ ਤਕਨਾਲੋਜੀ ਸੰਸਥਾਨ, ਦਿੱਲੀ ਵਿਚ ਬਣਾਇਆ ਗਿਆ, ਇਸ ਡਰੋਨ ਸ਼ੋਅ ਦਾ ਆਯੋਜਨ ਕਰ ਰਿਹਾ ਹੈ।


 


ਮੰਤਰੀ ਨੇ ਕਿਹਾ ਕਿ ਚੀਨ, ਰੂਸ ਅਤੇ ਬ੍ਰਿਟੇਨ ਤੋਂ ਬਾਅਦ ਭਾਰਤ 1,000 ਡਰੋਨਾਂ ਨਾਲ ਇੰਨੇ ਵੱਡੇ ਪੱਧਰ ਦੇ ਸ਼ੋਅ ਦਾ ਆਯੋਜਨ ਕਰਨ ਵਾਲਾ ਚੌਥਾ ਦੇਸ਼ ਹੋਵੇਗਾ। ਸਿੰਘ ਨੇ ਕਿਹਾ ਕਿ ਬੋਟਲੈਬ ਡਾਇਨਾਮਿਕਸ ਪ੍ਰਾਈਵੇਟ ਲਿਮਟਿਡ ਨੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਵਿਲੱਖਣ 'ਡਰੋਨ ਸ਼ੋਅ' ਦੀ ਸੰਕਲਪ ਲਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904