ਸ਼ਿਮਲਾ: ਹਿਮਾਚਲ ਵਿੱਚ ਹੋਈ ਤਾਜ਼ਾ ਬਰਫਬਾਰੀ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜਿਆ ਹੈ ਜਦਕਿ ਮੀਂਹ ਨੇ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜਿਆ ਹੈ। ਇਸ ਸਭ ਵਿਚਾਲੇ 200 ਤੋਂ ਵੱਧ ਸੜਕਾਂ ਬੰਦ ਹਨ ਤੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਪ੍ਰਦੇਸ਼ ਵਿੱਚ ਪਿਛਲੇ 48 ਘੰਟੇ ਤੋਂ ਬਰਫਬਾਰੀ ਅਤੇ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਲਾਹੌਲ ਸਪਿਤੀ, ਕਿੰਨੌਰ ਤੇ ਸ਼ਿਮਲਾ ਸਣੇ ਪਹਾੜੀ ਇਲਾਕੇ ਵਿੱਚ ਬਰਫਬਾਰੀ ਹੋ ਰਹੀ ਹੈ। ਜਦਕਿ ਹੇਠਲੇ ਖੇਤਰ ਵਿੱਚ ਬਾਰਸ਼ ਜਾਰੀ ਹੈ। ਮੀਂਹ ਕਾਰਨ ਪਾਰਾ ਵੀ ਹੇਠਾਂ ਡਿੱਗਾ ਹੈ ਤੇ ਇੱਕ ਵਾਰ ਫੇਰ ਠੰਢਕ ਮਹਿਸੂਸ ਹੋ ਰਹੀ ਹੈ।
ਅਪਰੈਲ ਵਿੱਚ ਵੀ ਜਨਵਰੀ ਵਰਗੀ ਠੰਢ ਮਹਿਸੂਸ ਹੋ ਰਹੀ ਹੈ। ਭਾਵੇਂ ਸੈਲਾਨੀਆਂ ਵਾਸਤੇ ਇਹ ਮੌਸਮ ਖੁਸ਼ੀਆਂ ਲੈ ਕੇ ਆਇਆ ਹੈ ਪਰ ਇਸ ਕਾਰਨ 200 ਦੇ ਕਰੀਬ ਸੜਕਾਂ ਬੰਦ ਹਨ ਤੇ ਆਵਾਜਾਈ ਵੀ ਠੱਪ ਹੋ ਚੁੱਕੀ ਹੈ।
ਉਧਰ, ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਤਾਜ਼ਾ ਮੌਸਮ ਦੇ ਬਦਲਾਅ ਨਾਲ ਤਾਪਮਾਨ ਵਿੱਚ ਆਮ ਨਾਲੋਂ 8 ਤੋਂ 10 ਡਿਗਰੀ ਹੇਠਾਂ ਆ ਗਿਆ। ਸ਼ਿਮਲਾ ਵਿੱਚ 1979 ਦੇ ਬਾਅਦ ਸਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ