ਨਵੀਂ ਦਿੱਲੀ: ਪਹਾੜਾਂ ‘ਚ ਸੀਜ਼ਨ ਦੀ ਸ਼ੁਰੂਆਤ ‘ਚ ਹੀ ਹੋ ਰਹੀ ਭਾਰੀ ਬਾਰਫਬਾਰੀ ਨੇ ਮੈਦਾਨੀ ਖੇਤਰਾਂ ‘ਚ ਵੀ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਮੌਸਮ ਦੇ ਇਸ ਬਦਲੇ ਅੰਦਾਜ਼ ਦਾ ਅਸਰ ਰਾਜਧਾਨੀ ਦਿੱਲੀ ‘ਤੇ ਵੀ ਪੈ ਰਿਹਾ ਹੈ। ਇੱਥੇ ਵੀਰਵਾਰ ਨੂੰ ਤੇਜ਼ ਹਵਾ ਨਾਲ ਬਾਰਸ਼ ਵੀ ਹੋਈ ਜਿਸ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ।
ਦਿੱਲੀ ਮੌਸਮ ਵਿਭਾਗ ਦੇ ਸਾਇੰਟਿਸਟ ਡਾ. ਆਰਕੇ ਜੇਨਾਮਣੀ ਦਾ ਕਹਿਣਾ ਹੈ ਕਿ ਦਿੱਲੀ ‘ਚ ਬਾਰਸ਼ ਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਰਕੇ ਠੰਢ ਦਾ ਪਹਿਲਾ ਵੈਸਟਰਨ ਡਿਸਟਰਬੈਂਸ ਹੈ। ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਦਿੱਲੀ ‘ਚ ਠੰਢ ਵਧਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 5 ਡਿਗਰੀ ਘੱਟ ਜਾ ਸਕਦਾ ਹੈ।
ਮੌਸਮ ਵਿਭਾਗ ਦੇ ਆਰਕੇ ਜੇਨਾਮਣੀ ਨੇ ਕਿਹਾ, “ਤੂਫਾਨ ‘ਮਹਾ’ ਦਾ ਅਸਰ ਵੀ ਦਿੱਲੀ ‘ਚ ਪਿਆ ਹੈ। ਅੱਜ ਦਿੱਲੀ ‘ਚ ਬੱਦਲ ਛਾਏ ਰਹਿਣਗੇ ਪਰ ਬਾਰਸ਼ ਨਹੀਂ ਹੋਵੇਗੀ।” ਜੇਨਾਮਣੀ ਨੇ ਕਿਹਾ ਕਿ ਵੈਸਟਰਨ ਡਿਸਟਰਬੈਂਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆਵੇਗੀ ਤੇ ਹਵਾ ਵੀ ਠੰਢੀ ਤੇ ਤੇਜ਼ ਹੋਵੇਗੀ।
ਦੱਸ ਦਈਏ ਕਿ ਇਹ ਪਹਿਲਾ ਵੈਸਟਰਨ ਡਿਸਟਰਬੈਂਸ ਹੈ ਤੇ ਇਸ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆਵੇਗੀ।
ਪਹਾੜਾਂ ਦੀ ਬਰਫਬਾਰੀ ਨੇ ਬਦਲਿਆ ਮੌਸਮ, ਮੈਦਾਨਾਂ 'ਚ ਬਾਰਸ਼
ਏਬੀਪੀ ਸਾਂਝਾ
Updated at:
08 Nov 2019 12:19 PM (IST)
ਪਹਾੜਾਂ ‘ਚ ਸੀਜ਼ਨ ਦੀ ਸ਼ੁਰੂਆਤ ‘ਚ ਹੀ ਹੋ ਰਹੀ ਭਾਰੀ ਬਾਰਫਬਾਰੀ ਨੇ ਮੈਦਾਨੀ ਖੇਤਰਾਂ ‘ਚ ਵੀ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਮੌਸਮ ਦੇ ਇਸ ਬਦਲੇ ਅੰਦਾਜ਼ ਦਾ ਅਸਰ ਰਾਜਧਾਨੀ ਦਿੱਲੀ ‘ਤੇ ਵੀ ਪੈ ਰਿਹਾ ਹੈ।
Cars covered in snow drive along a road during a first snowfall in Srinagar on November 7, 2019. (Photo by Tauseef MUSTAFA / AFP)
- - - - - - - - - Advertisement - - - - - - - - -