ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਦੋ ਦਿਨਾਂ ਤਕ ਮੌਸਮ ਗਰਮ ਰਹੇਗਾ। ਜ਼ਿਆਦਾਤਕ ਹਿੱਸਿਆਂ ਵਿੱਚ ਪਾਰਾ 44 ਡਿਗਰੀ ਦੇ ਆਸਪਾਸ ਰਹੇਗਾ। ਸ਼ੁੱਕਰਵਾਰ ਤੇ ਸ਼ਨੀਵਾਰ ਕੁਝ ਇਲਾਕਿਆਂ ਵਿੱਚ ਹਲ਼ਕਾ ਮੀਂਹ ਪੈ ਸਕਦਾ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਤਾਪਮਾਨ ਵਿੱਚ ਕੁਝ ਕਮੀ ਆਏਗੀ ਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ।   ਮੰਨਿਆ ਜਾ ਰਿਹਾ ਹੈ ਕਿ ਇਸ ਮੀਂਹ ਦੇ ਬਾਅਦ ਤਾਪਮਾਨ ਵਿੱਚ ਕਰੀਬ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ। 17 ਤੇ 18 ਜੂਨ ਨੂੰ ਵੀ ਇਸ ਦਾ ਅਸਰ ਰਹੇਗਾ। ਅੱਜ ਵੀ ਪਾਰਾ 40 ਤੋਂ ਵੀ ਉੱਪਰ ਹੀ ਰਿਹਾ। ਬਠਿੰਡਾ ਦਾ ਤਾਪਮਾਨ ਸਭ ਤੋਂ ਜ਼ਿਆਦਾ 44.2 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਮੱਧ ਭਾਰਤ ਵਿੱਚ 15 ਜੂਨ ਤਕ ਮਾਨਸੂਨ ਪਹੁੰਚ ਕਰ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਇਸ ਮਹੀਨੇ ਦੇ ਅਖ਼ੀਰ ਤਕ ਚੰਡੀਗੜ੍ਹ ਵਿੱਚ ਮਾਨਸੂਨ ਪਹੁੰਚੇਗਾ।