ਚੰਡੀਗੜ੍ਹ: ਉੱਤਰ ਭਾਰਤ ਦੇ ਪਹਾੜਾਂ ’ਤੇ ਤਬਾਹੀ ਮਚਾਉਣ ਬਾਅਦ ਮਾਨਸੂਨ ਜੰਮੂ-ਕਸ਼ਮੀਰ ਤੋਂ ਅੱਗੇ ਨਿਕਲ ਗਿਆ ਹੈ। ਹੁਣ ਪਹਾੜਾਂ ਤੋਂ ਲੈ ਕੇ ਮੈਦਾਨੀ ਸੂਬਿਆਂ ਤਕ ਮੌਸਮ ਤੇਜ਼ੀ ਨਾਲ ਬਦਲਦਾ ਹੋਇਆ ਦਿਖਾਈ ਦਏਗਾ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਖੰਡ ਵਿੱਚ ਬਾਰਸ਼ ਵਿਆਪਕ ਰੂਪ ਤੋਂ ਘਟ ਜਾਏਗੀ। ਹਾਲਾਂਕਿ ਹਵਾਵਾਂ ਵਿੱਚ ਬਣੀ ਨਮੀ ਦੀ ਵਜ੍ਹਾ ਕਰਕੇ ਬੱਦਲ ਬਣੇ ਰਹਿਣਗੇ।
ਇਸਤੋਂ ਇਲਾਵਾ ਸੋਲਨ, ਸ਼ਿਮਲਾ, ਬਿਲਾਸਪੁਰ, ਊਨਾ, ਦੇਹਰਾਦੂਨ, ਹਰਿਦੁਆਰ, ਨੈਨੀਤਾਲ, ਰੁਦਰਪੁਰ, ਸਹਾਰਨਪੁਰ, ਬਿਜਨੌਰ, ਰਾਮਪੁਰ, ਪੀਲੀਭੀਤ ਤੇ ਨੇੜਲੇ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਅੰਮ੍ਰਿਤਸਰ, ਲੁਧਿਆਣਾ, ਹਿਸਾਰ, ਅੰਬਾਲਾ, ਦਿੱਲੀ, ਚੰਡੀਗੜ੍ਹ, ਆਗਰਾ, ਮਥੁਰਾ, ਜੈਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ।