ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵੱਟਸਐਪ ਦੇ ਦੁਨੀਆ ਭਰ ਦੇ ਯੂਜ਼ਰਾਂ ਨੂੰ ਮੈਸੇਜ ਭੇਜਣ ਤੇ ਰਿਸੀਵ ਨਾ ਕਰ ਪਾਉਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਐਪ ਕ੍ਰੈਸ਼ ਹੋ ਗਈ ਤੇ ਦੁਨੀਆ ਭਰ 'ਚ ਯੂਜ਼ਰ ਇਸ ਨੂੰ ਕੁਝ ਸਮਾਂ ਇਸਤੇਮਾਲ ਨਹੀਂ ਕਰ ਸਕੇ। ਹਾਲਾਂਕਿ ਭਾਰਤ 'ਚ ਵੱਟਸਐਪ ਕੰਮ ਕਰਨ ਲੱਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ 180 ਦੇਸ਼ਾਂ 'ਚ ਵੱਟਸਐਪ ਕ੍ਰੈਸ਼ ਹੋ ਗਿਆ ਜਿਸ 'ਚ ਭਾਰਤ, ਆਇਰਲੈਂਡ, ਰੂਸ, ਮਲੇਸ਼ੀਆ, ਚੈਕ ਰਿਪਬਲਿਕ, ਸਪੇਨ, ਇਜ਼ਰਾਇਲ ਜਿਹੇ ਦੇਸ਼ ਸ਼ਾਮਲ ਸਨ। ਇਸ ਤੋਂ ਪਹਿਲਾਂ ਵੀ ਇਸੇ ਸਾਨ ਮਈ ਮਹੀਨੇ 'ਚ ਵੱਟਸਐਪ ਕੁਝ ਘੰਟਿਆਂ ਲਈ ਕ੍ਰੈਸ਼ ਹੋਇਆ ਸੀ। ਇਸ ਸਾਲ ਤੀਜੀ ਵਾਰ ਹੈ ਜਦੋਂ ਵੱਟਸਐਪ ਇੰਨੇ ਵੱਡੇ ਪੈਮਾਨੇ 'ਤੇ ਡਾਊਨ ਹੋਇਆ ਹੈ। ਮਈ ਮਹੀਨੇ 'ਚ ਦੋ ਵਾਰ ਵੱਟਸਐਪ ਡਾਊਨ ਹੋਇਆ ਸੀ।