ਨਵੀਂ ਦਿੱਲੀ: ਪ੍ਰਾਈਵੇਟ ਬੈਂਕਾਂ 'ਚ ਵੱਡਾ ਨਾਂ ਆਈ.ਸੀ.ਆਈ.ਸੀ.ਆਈ. ਬੈਂਕ ਦਾ ਹੈ। ਇਸ ਬੈਂਕ ਨੇ ਜੁਲਾਈ ਤੋਂ ਸਤੰਬਰ ਦੌਰਾਨ 1,082 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ 30 ਸਤੰਬਰ ਤੱਕ ਬੈਂਕ 'ਚ ਕਰੀਬ 83,058 ਕਰਮਚਾਰੀ ਕੰਮ ਕਰ ਰਹੇ ਸਨ। ਜੂਨ 2017 'ਚ ਇਹ ਸਿਰਫ 84,140 ਰਹਿ ਗਿਆ।
ਇਸ ਤਿਮਾਹੀ ਦੌਰਾਨ ਬੈਂਕ ਦੇ ਕਰਮਚਾਰੀਆਂ ਦੀ ਲਾਗਤ 1,514 ਕਰੋੜ ਰੁਪਏ ਰਹੀ। ਅਜਿਹੇ ਵਕਤ 'ਚ ਜਦ ਇੰਡੀਅਨ ਬੈਂਕਿੰਗ ਸੈਕਟਰ ਇੱਕ ਅਜਿਹਾ ਧੰਦਾ ਬਣ ਗਿਆ ਹੈ ਜਿੱਥੇ ਰੋਬੋਟ, ਚੈਟਬੋਟਸ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਰ ਤਕਨੀਕਾਂ ਇਸ ਖੇਤਰ 'ਚ ਰੁਜ਼ਗਾਰ ਦਾ ਸੰਕਟ ਪੈਦਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਡੁੱਬ ਚੁੱਕੇ ਲੋਨ ਕਾਰਨ ਬੈਂਕਾਂ ਦੀ ਬੈਲੰਸ ਸ਼ੀਟ 'ਤੇ ਦਬਾਅ ਵਧ ਰਿਹਾ ਹੈ। ਜ਼ਿਆਦਾ ਪੂੰਜੀ ਸਿੱਧਾ ਬੈਂਕਾਂ ਨੂੰ ਪ੍ਰਭਾਵਤ ਕਰਦੀ ਹੈ।
ਦੂਜੇ ਪਾਸੇ ਐਚਡੀਐਫਸੀ ਬੈਂਕ ਨੇ 2700 ਲੋਕਾਂ ਨੂੰ ਤੇ ਐਕਸਿਸ ਬੈਂਕ ਨੇ ਜੁਲਾਈ ਤੋਂ ਸਤੰਬਰ ਵਿਚਾਲੇ 2270 ਲੋਕਾਂ ਨੂੰ ਨੌਕਰੀ ਦਿੱਤੀ ਹੈ। ਐਚਡੀਐਫਸੀ ਨੇ ਆਪਣੇ ਮੁਲਾਜ਼ਮਾਂ ਦੀ ਗਿਣਤੀ ਨੂੰ ਪਿਛਲੇ ਸਾਲ ਮੁਤਾਬਕ ਸਹੀ ਦੱਸਿਆ ਹੈ। ਜੂਨ 2017 'ਚ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਘਟਾ ਕੇ 83,750 ਕਰ ਦਿੱਤਾ ਸੀ ਜਦਕਿ ਬੀਤੇ ਸਾਲ ਇਹ 95,002 ਸੀ।