ਨਵੀਂ ਦਿੱਲੀ-ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦਾ ਬੀਮਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਆਈ. ਆਰ. ਡੀ. ਏ. ਨੇ ਬੀਮਾ ਏਜੰਟਾਂ ਨੂੰ ਮਿਲਣ ਵਾਲੇ ਕਮੀਸ਼ਨ ਨੂੰ ਵਧਾਉਣ ਦੀ ਮਨਜੂਰੀ ਦੇ ਦਿੱਤੀ ਹੈ।

ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ । ਅਜੇ ਤੱਕ ਦੋ ਪਹੀਆ ਗੱਡੀਆਂ ਦਾ ਕਮੀਸ਼ਨ ਘੱਟ ਹੋਣ ਦੇ ਚਲਦਿਆਂ ਬੀਮਾ ਏਜੰਟ ਬੀਮਾ ਕਰਵਾਉਣ 'ਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ ਸਨ।

ਇਸ ਲਈ ਉਹ ਕਾਫ਼ੀ ਸਮੇਂ ਤੋਂ ਕਮੀਸ਼ਨ ਵਧਾਉਣ ਦੀ ਮੰਗ ਕਰਦੇ ਆ ਰਹੇ ਸਨ। ਚਾਰ ਪਹੀਆ ਵਾਹਨਾਂ ਦੇ ਮਾਮਲੇ 'ਚ ਏਜੰਟ ਦਾ ਕਮੀਸ਼ਨ ਵਧਾ ਕੇ 15 ਫ਼ੀਸਦੀ ਤੋਂ 17.5 ਫ਼ੀਸਦੀ ਤੇ ਦੋ ਪਹੀਆ ਵਾਹਨਾਂ ਦੇ ਮਾਮਲੇ 'ਚ ਇਹ ਕਮੀਸ਼ਨ 10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਹੋ ਗਿਆ ਹੈ।