ਸੰਯੁਕਤ ਰਾਸ਼ਟਰ: ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਭਾਰਤ 'ਚ ਪਾਏ ਗਏ ਬੀ.1.617 ਕੋਵਿਡ-19 ਦੀਆਂ ਤਿੰਨ ਕਿਸਮਾਂ 'ਚੋਂ ਇੱਕ ਬੀ.1.617.2 ਹੀ ਹੁਣ ਚਿੰਤਾ ਦਾ ਵਿਸ਼ਾ ਹੈ। ਉੱਥੇ ਹੀ ਬਾਕੀ ਦੀਆਂ ਦੋ ਕਿਸਮਾਂ 'ਚ ਇਨਫੈਕਸ਼ਨ ਫੈਲਾਉਣ ਦੀ ਦਰ ਬਹੁਤ ਘੱਟ ਹੈ।
ਬੀ.1.617 ਕਿਸਮ ਸਭ ਤੋਂ ਪਹਿਲਾਂ ਭਾਰਤ 'ਚ ਪਾਈ ਗਈ ਤੇ ਇਹ ਤਿੰਨ ਕਿਸਮਾਂ ਬੀ.1.617.1 ਬੀ.1.617.2 ਤੇ ਬੀ.1.617.3 'ਚ ਵੰਡੀਆਂ ਹਨ। ਮੰਗਲਵਾਰ ਪ੍ਰਕਾਸ਼ਿਤ ਕੋਵਿਡ-19 ਹਫ਼ਤਾਵਾਰੀ ਮਹਾਮਾਰੀ ਵਿਗਿਆਨ ਅਪਡੇਟ 'ਚ WHO ਨੇ ਕਿਹਾ ਕਿ ਬੀ.1.617.1 ਤੇ ਬੀ.1.617.2 ਕਿਸਮਾਂ ਲਈ ਉਪਲਬਧ ਅੰਕੜਿਆਂ ਦਾ ਇਸਤੇਮਾਲ ਕਰਕੇ ਇਸ ਸਾਲ 11 ਮਈ ਨੂੰ ਇਹ ਪਤਾ ਲਾਇਆ ਗਿਆ ਕਿ ਬੀ.1.617 ਕੌਮਾਂਤਰੀ ਵੇਰੀਏਂਟ ਆਫ ਕੰਸਰਨ (ਅਜਿਹੀ ਕਿਸਮ ਦੋ ਚਿੰਤਾ ਦਾ ਕਾਰਨ ਹੈ) ਹੈ।
ਲੋਕਾਂ ਦੀ ਜਾਨ ਨੂੰ ਸਭ ਤੋਂ ਵੱਧ ਖਤਰਾ ਬੀ.1.617.2 ਤੋਂ
WHO ਨੇ ਕਿਹਾ ਜਦੋਂ ਤੋਂ ਇਹ ਸਾਬਿਤ ਹੋ ਗਿਆ ਕਿ ਲੋਕਾਂ ਦੀ ਜਾਨ ਨੂੰ ਸਭ ਤੋਂ ਵੱਧ ਖਤਰਾ ਬੀ.1.617.2 ਤੋਂ ਹੈ ਜਦਕਿ ਬਾਕੀ ਦੀਆਂ ਕਿਸਮਾਂ 'ਚ ਇਨਫੈਕਸ਼ਨ ਫੈਲਾਉਣ ਦੀ ਦਰ ਬਹੁਤ ਘੱਟ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵੱਲੋਂ ਜਾਰੀ ਅਪਡੇਟ 'ਚ ਕਿਹਾ ਗਿਆ, ਬੀ.1.617.2 ਹੁਣ ਵੀਓਸੀ ਹੈ ਤੇ ਅਸੀਂ ਇਸ ਇਨਫੈਕਸ਼ਨ ਦੇ ਫੈਲਣ ਦੀ ਵਧਦੀ ਦਰ ਤੇ ਇਸ ਕਿਸਮ ਨਾਲ ਕਈ ਦੇਸ਼ਾਂ 'ਚ ਵਧਦੇ ਇਨਫੈਕਸ਼ਨ ਦੇ ਮਾਮਲਿਆਂ 'ਤੇ ਨਜ਼ਰ ਰੱਖ ਰਹੇ ਹਾਂ। ਇਸ ਕਿਸਮ ਦੇ ਅਸਰ 'ਤੇ ਅਧਿਐਨ WHO ਲਈ ਪਹਿਲੀ ਪਹਿਲ ਹੈ।
WHO ਨੇ ਸੋਮਵਾਰ ਕੋਵਿਡ-19 ਦੀਆਂ ਅਹਿਮ ਕਿਸਮਾਂ ਨੂੰ ਨਾਂਅ ਦੇਣ ਲਈ ਨਵੀਂ ਪ੍ਰਣਾਲੀ ਦਾ ਐਲਾਨ ਕੀਤਾ ਤੇ ਨਾਂਅ ਗ੍ਰੀਕ ਵਰਣਮਾਲਾ ਜਿਵੇਂ ਕਿ ਅਲਫਾ, ਬੀਟਾ, ਗਾਮਾ ਆਦਿ) ਤੇ ਆਧਾਰਤ ਹੈ। ਜਿਸ ਨਾਲ ਇਨ੍ਹਾਂ ਨੂੰ ਨਾਂਅ ਦੇਣਾ ਤੇ ਯਾਦ ਰੱਖਣਾ ਸੌਖਾ ਹੋ ਗਿਆ ਹੈ।
ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਤੀਜੇ ਹਫ਼ਤੇ ਕਮੀ ਆਈ
ਅਪਡੇਟ 'ਚ ਕਿਹਾ ਗਿਆ ਕਿ ਭਾਰਤ 'ਚ ਪਿਛਲੇ ਹਫ਼ਤੇ ਕੋਵਿਡ-19 ਦੇ 13,64,668 ਨਵੇਂ ਮਾਮਲੇ ਸਾਹਮਣੇ ਆਏ ਜੋ ਪਿਛਲੇ ਹਫ਼ਤਿਆਂ ਦੇ ਮੁਕਾਬਲੇ 26 ਫੀਸਦ ਘੱਟ ਹੈ। ਬ੍ਰਾਜ਼ੀਲ 'ਚ 420981, ਅਰਜਨਟੀਨਾ 'ਚ 219,910, ਅਮਰੀਕਾ 'ਚ 153, 587 ਤੇ ਕੋਲੰਬੀਆਂ 'ਚ 150, 517 ਨਵੇਂ ਮਾਮਲੇ ਆਏ।
ਦੱਖਣ ਪੂਰਬੀ ਏਸ਼ੀਆ ਖੇਤਰ 'ਚ 15 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 29,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਜੋ ਪਿਛਲੇ ਹਫ਼ਤੇ ਦੇ ਮੁਕਾਬਲੇ ਕ੍ਰਮਵਾਰ 24 ਫੀਸਦ ਤੇ ਅੱਠ ਫੀਸਦ ਘੱਟ ਹੈ। ਇਸ 'ਚ ਕਿਹਾ ਗਿਆ ਕਿ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਤੀਜੇ ਹਫ਼ਤੇ ਕਮੀ ਆਈ ਹੈ ਤੇ ਮਾਰਚ 2021 ਦੀ ਸ਼ੁਰੂਆਤ ਤੋਂ ਬਾਅਦ ਤੋਂ ਮੌਤ ਦੇ ਮਾਮਲੇ ਪਹਿਲੀ ਵਾਰ ਘੱਟ ਹੋਏ ਹਨ।
ਦੱਖਣੀ ਏਸ਼ੀਆ ਖੇਤਰ 'ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ 'ਚ ਹੋਈਆਂ। ਇਸ ਤੋਂ ਬਾਅਦ ਇੰਡੋਨੇਸ਼ੀਆ ਤੇ ਨੇਪਾਲ 'ਚ ਜ਼ਿਆਦਾ ਮੌਤਾਂ ਹੋਈਆਂ ਹਨ।