ਨਵੀਂ ਦਿੱਲੀ: ਭਾਰਤ ਰਤਨ ਮਿਲਣਾ ਕਿਸੇ ਲਈ ਵੀ ਬੇਹੱਦ ਮਾਣ ਦੀ ਗੱਲ ਹੈ। ਇਹ ਸਨਮਾਨ ਕਿਸੇ ਵੀ ਹੋਰ ਸਨਮਾਨ ਤੋਂ ਉੱਤੇ ਹੈ। ਭਾਰਤ ਰਤਨ ਦਾ ਸਨਮਾਨ ਦੇਸ਼ ਦੀ ਸੇਵਾ ਕਰਨ ਲਈ ਦਿੱਤਾ ਜਾਂਦਾ ਹੈ। ਇਹ ਕਲਾ, ਸਾਹਿਤ, ਵਿਗਿਆਨ, ਜਨਤਕ ਸੇਵਾ ਦੇ ਨਾਲ ਹੀ ਸੈਨਿਕ ਖੇਤਰ ‘ਚ ਸ਼ਾਮਲ ਲੋਕਾਂ ਨੂੰ ਵੀ ਮਿਲਦਾ ਹੈ।
ਅੱਜ ਅਸੀਂ ਤੁਹਾਨੂੰ ਇਸ ਐਵਾਰਡ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਨ੍ਹੀਂ ਦਿਨੀਂ ਵੀਡੀ ਸਾਵਰਕਰ ਨੂੰ ਭਾਰਤ ਰਤਨ ਦੇਣ ‘ਤੇ ਜ਼ਬਰਦਸਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕੱਲ੍ਹ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਰਤਨ ਦੇਣ ਲਈ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਹੁੰਦੀ।
ਕਦੋਂ ਹੋਈ ਸਥਾਪਨਾ: ਭਾਰਤ ਰਤਨ ਦੀ ਸਥਾਪਨਾ 2 ਜਨਵਰੀ, 1954 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਵੱਲੋਂ ਕੀਤੀ ਗਈ ਸੀ। ਜਦੋਂ ਇਸ ਦੀ ਸਥਾਪਨਾ ਕੀਤੀ ਗਈ ਤਾਂ ਇਹ ਲੋਕਾਂ ਨੂੰ ਮਰਨ ਤੋਂ ਬਾਅਦ ਨਹੀਂ ਦਿੱਤਾ ਜਾਂਦਾ ਸੀ ਪਰ ਇਹ 1955 ਤੋਂ ਬਾਅਦ ਇਸ ਦੇ ਨਿਯਮਾਂ ‘ਚ ਜੋੜ ਦਿੱਤਾ ਗਿਆ।
ਕਿਵੇਂ ਮਿਲਦਾ ਭਾਰਤ ਰਤਨ, ਕੀ ਪ੍ਰਕ੍ਰਿਆ ?
ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਦਾ ਨਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੈਅ ਕੀਤਾ ਜਾਂਦਾ ਹੈ। ਇੱਕ ਸਾਲ ‘ਚ ਜ਼ਿਆਦਾ ਤੋਂ ਜ਼ਿਆਦਾ ਇਹ ਸਨਮਾਨ ਤਿੰਨ ਹੀ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦੇ ਨਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਦਿੰਦੇ ਹਨ। ਦੇਸ਼ ਦੀ ਸਰਕਾਰ ਜਨਵਰੀ 2019 ਤਕ 44 ਲੋਕਾਂ ਨੂੰ ਭਾਰਤ ਰਤਨ ਦੇ ਚੁੱਕੀ ਹੈ।
ਭਾਰਤ ਰਤਨ ਤਾਂਬੇ ਦਾ ਬਣਿਆ ਹੁੰਦਾ ਹੈ ਜਿਸ ਦੀ ਬਣਤਰ ਪਿੱਪਲ ਦੇ ਪੱਤੇ ਵਰਗੀ ਹੁੰਦੀ ਹੈ, ਜੋ 59 ਮਿਮੀ ਲੰਬਾ, 48 ਮਿਮੀ ਚੌੜਾ ਤੇ 3 ਮਿਮੀ ਮੋਟਾ ਹੁੰਦਾ ਹੈ। ਇਸ ਦੇ ਸਾਹਮਣੇ ਪਲੇਟੀਨਮ ਨਾਲ ਸੂਰਜ ਦੀ ਤਸਵੀਰ ਬਣੀ ਹੁੰਦੀ ਹੈ ਜਿਸ ‘ਤੇ ਭਾਰਤ ਰਤਨ ਲਿਖਿਆ ਹੁੰਦਾ ਹੈ ਤੇ ਪਿਛਲੇ ਪਾਸੇ ਅਸ਼ੋਕ ਚਿਨ੍ਹ ਬਣਿਆ ਹੁੰਦਾ ਹੈ ਤੇ ਨਾਲ ਹੀ ‘ਸਤਿਆਮੇਵ ਜਯਤੇ ਲਿਖਿਆ ਹੁੰਦਾ ਹੈ।
ਕੀ ਹੁੰਦੀ ‘ਭਾਰਤ ਰਤਨ’ ਦੇਣ ਦੀ ਪੂਰੀ ਪ੍ਰਕ੍ਰਿਆ? ਨਹੀਂ ਪਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਏਬੀਪੀ ਸਾਂਝਾ Updated at: 20 Nov 2019 12:34 PM (IST)