ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦੋ ਕਿਸਾਨ ਸੰਗਠਨ ਅੰਦੋਲਨ ਤੋਂ ਵੱਖ ਹੋ ਗਏ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਨੇ ਸਭ ਤੋਂ ਪਹਿਲਾਂ ਇਸ ਅੰਦੋਲਨ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ। ਇਸ ਜਥੇਬੰਦੀ ਦਾ ਨੇਤਾ ਵੀਐਮ ਸਿੰਘ ਹੈ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦਈਏ ਕਿ ਵੀਐਮ ਸਿੰਘ ਦਾ ਮੇਨਕਾ ਗਾਂਧੀ ਨਾਲ ਖਾਸ ਰਿਸ਼ਤਾ ਹੈ।


ਦੱਸ ਦਈਏ ਕਿ ਸਿੰਘ ਰਿਸ਼ਤੇ ਵਿੱਚ ਮੇਨਕਾ ਗਾਂਧੀ ਦਾ ਭਰਾ ਹੈ। ਵੀਐਮ ਸਿੰਘ ਨੇ ਪੀਲੀਭੀਤ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਵੀ ਲੜੀ। ਵੀਐਮ ਸਿੰਘ ਨੇ ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਜਾਇਦਾਦ ਦਾ ਹਲਫਨਾਮਾ ਦਾਖਲ ਕੀਤਾ ਸੀ। ਦਾਇਰ ਕੀਤੇ ਹਲਫਨਾਮੇ ਮੁਤਾਬਕ ਉਸ ਕੋਲ 632 ਕਰੋੜ ਦੀ ਜਾਇਦਾਦ ਹੈ।



ਭਾਰਤੀ ਜਨਤਾ ਪਾਰਟੀ ਦੇ ਆਈਟੀਆਈ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਟਵੀਟ ਕਰਕੇ ਚੋਣ ਲੜਨ ਦਾ ਦਾਅਵਾ ਕੀਤਾ ਹੈ। ਆਪਣੇ ਟਵੀਟ ਵਿੱਚ ਮਾਲਵੀਆ ਨੇ ਕਿਹਾ ਹੈ ਕਿ ਵੀਐਮ ਸਿੰਘ ਦੋ ਵਾਰ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ 'ਤੇ ਲੜ ਚੁੱਕੇ ਹਨ। ਉਹ ਕਾਂਗਰਸ ਦਾ ਨੇਤਾ ਹੈ। ਵੀਐਮ ਸਿੰਘ ਨੇ ਪੀਲੀਭੀਤ ਤੋਂ ਲੋਕ ਸਭਾ ਚੋਣਾਂ 2004 ਵਿੱਚ ਭੈਣ ਮੇਨਕਾ ਤੇ 2009 ਵਿੱਚ ਭਤੀਜੇ ਵਰੁਣ ਗਾਂਧੀ ਵਿਰੁੱਧ ਕਾਂਗਰਸ ਦੀ ਟਿਕਟ 'ਤੇ ਲੜੀਆਂ। ਦੋਵੇਂ ਵਾਰ ਵੀਐਮ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਕਿਸਾਨ ਯੂਨੀਅਨ ਦੋ ਮਹੀਨਿਆਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਚਿੱਲਾ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸੀ। ਨੋਇਡਾ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਬੀਕੇਯੂ (ਭਾਨੂ) ਦੇ ਵਿਰੋਧ ਵਾਪਸ ਲੈਣ ਨਾਲ ਚਿੱਲਾ ਬਾਰਡਰ ਰਾਹੀਂ ਦਿੱਲੀ-ਨੋਇਡਾ ਮਾਰਗ 57 ਦਿਨਾਂ ਬਾਅਦ ਮੁੜ ਖੁੱਲ੍ਹ ਗਿਆ। ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ (ਭਾਨੂ) ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੀ ਸੀ ਪਰ ਦਿੱਲੀ 'ਚ ਲਾਲ ਕਿੱਲ੍ਹਾ 'ਤੇ ਹੋਈ ਹਿੰਸਾ ਮਗਰੋ ਇਹ ਧੜਾ ਨੋਇਡਾ ਤੋਂ ਦਿੱਲੀ ਜਾਣ ਵਾਲੀ ਸੜਕ 'ਤੇ ਤਕਰੀਬਨ 57 ਦਿਨਾਂ ਤੋਂ ਬੈਠਾ ਸੀ।

ਇਹ ਵੀ ਪੜ੍ਹੋFarmers Press Conference: ਯੋਗੇਂਦਰ ਯਾਦਵ ਸਣੇ 20 ਕਿਸਾਨ ਲੀਡਰਾਂ ਨੂੰ ਨੋਟਿਸ, ਕਿਸਾਨਾਂ ਦੀ 12 ਵਜੇ ਪ੍ਰੈੱਸ ਕਾਨਫ਼ਰੰਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904