ਨਵੀਂ ਦਿੱਲੀ: ਭਾਰਤੀ ਪਾਸਪੋਰਟ 'ਤੇ ਕਮਲ ਦਾ ਫੁੱਲ ਛਾਪੇ ਜਾਣ 'ਤੇ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ 'ਤੇ ਨਿਸ਼ਾਨ ਸਾਧਿਆ ਹੈ। ਵਿਦੇਸ਼ ਮੰਤਰਾਲੇ ਨੇ ਕਮਲ ਦਾ ਫੁੱਲ ਪਾਸਪੋਰਟ 'ਤੇ ਛਾਪੇ ਜਾਣ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਚਿੰਨ ਫ਼ਰਜ਼ੀ ਪਾਸਪੋਰਟ ਦੀ ਸ਼ਨਾਖ਼ਤ ਕਰਨ ਲਈ ਛਾਪਿਆ ਗਿਆ ਹੈ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਮਲ ਦਾ ਫੁੱਲ ਸਾਡੇ ਦੇਸ਼ ਦਾ ਰਾਸ਼ਟਰੀ ਫੁੱਲ ਹੈ। ਉਨ੍ਹਾਂ ਕਿਹਾ ਇਹ ਚਿੰਨ ਫ਼ਰਜ਼ੀ ਪਾਸਪੋਰਟ ਦਾ ਪਤਾ ਲਾਉਣ ਲਈ ਲਾਇਆ ਗਿਆ ਹੈ। ਰਵੀਸ਼ ਨੇ ਇਸ ਨੂੰ ਸੁਰੱਖਿਆ ਦਾ ਅਹਿਮ ਹਿੱਸਾ ਵੀ ਦੱਸਿਆ।

ਉਧਰ ਕਾਂਗਰਸ ਪਾਰਟੀ ਨੇ ਇਸ ਚੀਜ਼ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ 'ਤੇ ਸਰਕਾਰੀ ਸੰਸਥਾਵਾਂ ਦਾ ਭਗਵਾਕਰਨ ਕਰਨ ਦੇ ਇਲਜਾਮ ਲਾਏ ਹਨ। ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਪਾਸਪੋਰਟ 'ਤੇ ਵਾਰੀ ਸਿਰ ਵੱਖ-ਵੱਖ ਰਾਸ਼ਰਟੀ ਚਿੰਨ ਲਾਏ ਜਾਣਗੇ।