ਚੰਡੀਗੜ੍ਹ: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਦੀ ਇਜਾਜ਼ਤ ਸਿਰਫ ਇੱਕ ਟੀਵੀ ਚੈਨਲ ਨੂੰ ਹੀ ਕਿਉਂ? ਇਹ ਹੱਕ ਸਾਰੇ ਚਾਹਵਾਨ ਚੈਨਲਾ ਨੂੰ ਮਿਲਣਾ ਚਾਹੀਦਾ ਹੈ। ਇਹ ਸਵਾਲ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਉਠਾਇਆ ਹੈ।
ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਦੀ ਇਜਾਜ਼ਤ ਹਰ ਚਾਹਵਾਨ ਟੀਵੀ ਚੈਨਲ ਤੇ ਰੇਡੀਓ ਨੂੰ ਦਿੱਤੀ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਅੱਜ ਹੋ ਰਹੇ ਜਨਰਲ ਇਜਲਾਸ ਵਿੱਚ ਇਸ ਸਬੰਧੀ ਫ਼ੈਸਲਾ ਕਰਨ।
ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਤੇ ਗੁਰਬਾਣੀ ਦਾ ਪ੍ਰਚਾਰ-ਪਸਾਰ ਕਰੇ। ਇਸ ਦਾ ਇੱਕ ਢੰਗ ਦਰਬਾਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਭੇਦ-ਭਾਵ ਦੇ ਆਪਣੇ ਸੰਦੇਸ਼ਾਂ ਦਾ ਪਾਸਾਰ ਕੀਤਾ ਸੀ ਪਰ ਹੁਣ ਗੁਰਬਾਣੀ ਪ੍ਰਸਾਰਨ ਸਿਰਫ਼ ਇੱਕ ਚੈਨਲ ’ਤੇ ਹੀ ਕਰਨਾ ਗੁਰਬਾਣੀ ਦੀਆਂ ਸਿੱਖਿਆਵਾਂ ਤੇ ਭਾਵਨਾ ਦੇ ਵਿਰੁੱਧ ਹੈ।
ਕਾਬਲੇਗੌਰ ਹੈ ਕਿ ਇਸ ਵੇਲੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਨੂੰ ਹੀ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਹੈ। ਇਸ ਲਈ ਦੂਜੇ ਚੈਨਲ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਨਹੀਂ ਕਰ ਸਕਦੇ। ਇਹ ਮੰਗ ਪਹਿਲਾਂ ਵੀ ਕਈ ਵਾਰ ਉੱਠ ਚੁੱਕੀ ਹੈ ਪਰ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਗੁਰਬਾਣੀ ਦੇ ਪ੍ਰਸਾਰਨ ਨਾਲ ਚੈਨਲਾਂ ਨੂੰ ਵੱਡਾ ਵਪਾਰਕ ਲਾਭ ਵੀ ਮਿਲਦਾ ਹੈ।
ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਸਿਰਫ ਇੱਕ ਚੈਨਲ 'ਤੇ ਹੀ ਕਿਉਂ?
ਏਬੀਪੀ ਸਾਂਝਾ
Updated at:
27 Nov 2019 12:21 PM (IST)
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਦੀ ਇਜਾਜ਼ਤ ਸਿਰਫ ਇੱਕ ਟੀਵੀ ਚੈਨਲ ਨੂੰ ਹੀ ਕਿਉਂ? ਇਹ ਹੱਕ ਸਾਰੇ ਚਾਹਵਾਨ ਚੈਨਲਾ ਨੂੰ ਮਿਲਣਾ ਚਾਹੀਦਾ ਹੈ। ਇਹ ਸਵਾਲ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਉਠਾਇਆ ਹੈ।
- - - - - - - - - Advertisement - - - - - - - - -