ਨਵੀਂ ਦਿੱਲੀ: ਹਰਿਆਣਾ ਤੇ ਮਹਾਰਾਸ਼ਟਰ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦੋਵਾਂ ਸੂਬਿਆਂ ਵਿੱਚ ਬੀਜੇਪੀ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਵਾਂਗ ਮੁੜ ਸੱਤਾ ਵਿੱਚ ਆਉਣ ਲਈ ਤਾਣ ਲਾਇਆ ਜਾ ਰਿਹਾ ਹੈ ਜਦਕਿ ਵਿਰੋਧੀ ਪਾਰਟੀਆਂ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ।
ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰ 18 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਤਹਿਤ 51 ਵਿਧਾਨ ਸਭਾ ਸੀਟਾਂ ਤੇ ਦੋ ਲੋਕ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਜ਼ਿਮਨੀ ਚੋਣਾਂ ਤਹਿਤ ਉੱਤਰ ਪ੍ਰਦੇਸ਼ ਵਿੱਚ 11 ਸੀਟਾਂ, ਗੁਜਰਾਤ ਵਿੱਚ ਛੇ, ਬਿਹਾਰ ਵਿੱਚ ਪੰਜ, ਕੇਰਲ ਵਿੱਚ ਪੰਜ, ਅਸਾਮ ਤੇ ਪੰਜਾਬ ਵਿੱਚ ਚਾਰ-ਚਾਰ, ਸਿਕਿੱਮ ਵਿੱਚ ਤਿੰਨ, ਰਾਜਸਥਾਨ, ਹਿਮਾਚਲ ਪ੍ਰਦੇਸ਼ ਦੇ ਤਾਮਿਲਨਾਡੂ ਵਿੱਚ ਦੋ-ਦੋ ਤੇ ਅਰੁਣਾਂਚਲ ਪ੍ਰਦੇਸ਼, ਉੜੀਸ਼ਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੁਡੂਚੇਰੀ, ਮੇਘਾਲਿਆ ਅਤੇ ਤੇਲੰਗਾਨਾ ਵਿੱਚ ਇੱਕ-ਇੱਕ ਸੀਟ ’ਤੇ ਚੋਣਾਂ ਹੋਣਗੀਆਂ।
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸੱਤਾਧਾਰੀ ਭਾਜਪਾ ਦਾ ਕਾਂਗਰਸ ਤੇ ਜੇਜੇਪੀ ਨਾਲ ਮੁਕਾਬਲਾ ਹੈ। ਮਹਾਰਾਸ਼ਟਰ ਵਿੱਚ ਭਾਜਪਾ, ਸ਼ਿਵ ਸੈਨਾ ਤੇ ਛੋਟੀਆਂ ਪਾਰਟੀਆਂ ਦੇ ‘ਮਹਾਯੁਤੀ’ ਗਠਜੋੜ ਖ਼ਿਲਾਫ਼ ਕਾਂਗਰਸ ਤੇ ਐਨਸੀਪੀ ਦੀ ਅਗਵਾਈ ਵਾਲਾ ‘ਮਹਾਅਗਾਡੀ’ ਗਠਜੋੜ ਚੋਣ ਮੈਦਾਨ ਵਿੱਚ ਹੈ।
ਹਰਿਆਣਾ ਤੇ ਮਹਾਰਾਸ਼ਟਰ 'ਚ ਬੀਜੇਪੀ ਦੁਹਰਾਏਗੀ ਇਤਿਹਾਸ ਜਾਂ ਫਿਰ?
ਏਬੀਪੀ ਸਾਂਝਾ
Updated at:
21 Oct 2019 03:12 PM (IST)
ਹਰਿਆਣਾ ਤੇ ਮਹਾਰਾਸ਼ਟਰ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਦੋਵਾਂ ਸੂਬਿਆਂ ਵਿੱਚ ਬੀਜੇਪੀ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਵਾਂਗ ਮੁੜ ਸੱਤਾ ਵਿੱਚ ਆਉਣ ਲਈ ਤਾਣ ਲਾਇਆ ਜਾ ਰਿਹਾ ਹੈ ਜਦਕਿ ਵਿਰੋਧੀ ਪਾਰਟੀਆਂ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ।
- - - - - - - - - Advertisement - - - - - - - - -