ਨਵੀਂ ਦਿੱਲੀ: ਪਾਕਿਸਤਾਨ ਦੇ ਬਾਲਕੋਟ ਵਿੱਚ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਐਫ-16 ਜਹਾਜ਼ ਨੂੰ ਡੇਗਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ 73ਵੇਂ ਸੁਤੰਤਰਤਾ ਦਿਵਸ 'ਤੇ ਦਿੱਤਾ ਜਾਏਗਾ। ਵੀਰ ਚੱਕਰ ਯੁੱਧਕਾਲ ਵਿੱਚ ਹਿੰਮਤ ਲਈ ਦਿੱਤਾ ਜਾਣ ਵਾਲਾ ਤੀਸਰਾ ਸਭ ਤੋਂ ਵੱਡਾ ਫੌਜੀ ਸਨਮਾਨ ਹੈ। ਪਹਿਲੇ ਨੰਬਰ 'ਤੇ ਪਰਮਵੀਰ ਚੱਕਰ ਤੇ ਦੂਜੇ 'ਤੇ ਮਹਾਵੀਰ ਚੱਕਰ ਹੈ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਿਰੁੱਧ ਮੁਹਿੰਮ 'ਚ ਸ਼ਹੀਦ ਪ੍ਰਕਾਸ਼ ਜਾਧਵ ਨੂੰ ਕੀਰਤੀ ਚੱਕਰ ਤੇ ਹੋਰ ਜਵਾਨਾਂ ਨੂੰ ਸ਼ੌਰਿਆ ਚੱਕਰ ਨਾਲ ਨਵਾਜਿਆ ਜਾਏਗਾ। 8 ਸੈਨਿਕਾਂ ਨੂੰ ਬਾਅਦ ਵਿੱਚ ਮੌਤ ਦੇ ਨਾਲ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 5 ਨੂੰ ਇਹ ਪੁਰਸਕਾਰ ਸ਼ਹੀਦੀ ਤੋਂ ਬਾਅਦ ਮਿਲੇਗਾ। ਇਸ ਵਾਰ ਕੇਂਦਰ ਸਰਕਾਰ ਨੇ 96 ਪੁਲਿਸ ਮੁਲਾਜ਼ਮਾਂ ਨੂੰ ਸੇਵਾ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 15 ਸੀਬੀਆਈ ਦੇ ਹਨ।
ਹਵਾਈ ਫੌਜ ਨੇ ਵੀ 26 ਫਰਵਰੀ ਨੂੰ ਏਅਰ ਸਟ੍ਰਾਈਕ ਵਿੱਚ ਸ਼ਾਮਲ ਰਹੇ ਪੰਜ ਮਿਰਾਜ-2000 ਪਾਇਲਟਾਂ ਨੂੰ ਏਅਰ ਫੋਰਸ ਮੈਡਲ ਦੇਣ ਦਾ ਐਲਾਨ ਕੀਤਾ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਭਾਰਤੀ ਪਾਇਲਟਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਇਜ਼ਰਾਈਲ ਵਿੱਚ ਬਣੇ ਸਪਾਈਸ 2000 ਬੰਬ ਸੁੱਟੇ ਸੀ। ਦਾਅਵਾ ਕੀਤਾ ਗਿਆ ਸੀ ਕਿ ਇਸ ਸਮੇਂ ਦੌਰਾਨ ਲਗਪਗ 300 ਅੱਤਵਾਦੀ ਮਾਰੇ ਗਏ ਸੀ।
Election Results 2024
(Source: ECI/ABP News/ABP Majha)
ਪਾਕਿ ਜਹਾਜ਼ ਡੇਗਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਵੱਡਾ ਸਨਮਾਨ
ਏਬੀਪੀ ਸਾਂਝਾ
Updated at:
14 Aug 2019 12:09 PM (IST)
ਪਾਕਿਸਤਾਨ ਦੇ ਬਾਲਕੋਟ ਵਿੱਚ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਐਫ-16 ਜਹਾਜ਼ ਨੂੰ ਡੇਗਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ 73ਵੇਂ ਸੁਤੰਤਰਤਾ ਦਿਵਸ 'ਤੇ ਦਿੱਤਾ ਜਾਏਗਾ।
- - - - - - - - - Advertisement - - - - - - - - -