ਜੈਪੁਰ: ਰਾਜਸਥਾਨ ਦੇ ਜ਼ਿਲ੍ਹਾ ਪਾਲੀ ਵਿੱਚ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜ ਜਣਿਆਂ ਨੇ ਮਿਲ ਕੇ 30 ਸਾਲਾਂ ਦੀ ਵਿਆਹੁਤਾ ਮਹਿਲਾ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪੰਜਾਂ ਵਿੱਚੋਂ 4 ਜਣੇ ਕਾਬੂ ਕਰ ਲਏ ਹਨ। ਪੰਜਵਾਂ ਹਾਲੇ ਫਰਾਰ ਚੱਲ ਰਿਹਾ ਹੈ।
ਘਟਨਾ 26 ਮਈ ਦੀ ਹੈ ਜਦੋਂ ਮਹਿਲਾ ਆਪਣੇ ਦੋਸਤ ਨਾਲ ਮੰਦਰ ਜਾ ਰਹੀ ਸੀ। ਇਸ ਮਾਮਲੇ ਸਬੰਧੀ ਪੁਲਿਸ ਨੇ ਕਿਹਾ ਹੈ ਕਿ ਐਤਵਾਰ ਨੂੰ ਉਨ੍ਹਾਂ ਪੰਜ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਚਾਰ ਗ੍ਰਿਫ਼ਤਾਰ ਕਰ ਲਏ ਗਏ ਹਨ। ਪੰਜਵੇਂ ਦੀ ਭਾਲ ਜਾਰੀ ਹੈ। ਉਸ ਦੀ ਗ੍ਰਿਫ਼ਤਾਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਪੀੜਤ ਮਹਿਲਾ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਮਹਿਲਾ ਦਾ ਪਤੀ ਦੈਨਿਕ ਮਜ਼ਦੂਰੀ ਦਾ ਕੰਮ ਕਰਦਾ ਹੈ।
ਮੰਦਰ ਜਾ ਰਹੀ ਔਰਤ ਨਾਲ ਗੈਂਗਰੇਪ, 4 ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
04 Jun 2019 01:35 PM (IST)
ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ। ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪੰਜਾਂ ਵਿੱਚੋਂ 4 ਜਣੇ ਕਾਬੂ ਕਰ ਲਏ ਹਨ। ਪੰਜਵਾਂ ਹਾਲੇ ਫਰਾਰ ਚੱਲ ਰਿਹਾ ਹੈ।
- - - - - - - - - Advertisement - - - - - - - - -