ਸੋਨੀਪਤ: ਦੇਸ਼ ਦੀ ਰਾਜਧਾਨੀ ਦੇ ਨਾਲ ਲੱਗਦੇ ਇਲਾਕੇ ਸੋਨੀਪਤ ਦੇ ਨੇੜਲੇ ਕਸਬੇ ਗੋਹਾਨਾ ਵਿੱਚ ਦਿਓਰ ਭਰਜਾਈ ਵੱਲੋਂ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ। ਦੋਵਾਂ ਦੀ ਪਛਾਣ ਪ੍ਰੀਤੀ ਤੇ ਵਿਕਰਮ ਵਜੋਂ ਹੋਈ ਹੈ, ਪਰ ਦੋਵਾਂ ਕੋਲੋਂ ਕੋਈ ਖ਼ੁਦਕੁਸ਼ੀ ਪੱਤਰ ਵਗੈਰਾ ਪ੍ਰਾਪਤ ਨਹੀਂ ਹੋਇਆ।
ਮੁੱਢਲੀ ਜਾਣਕਾਰੀ ਮੁਤਾਬਕ ਪ੍ਰੀਤੀ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਕੋਈ ਔਲਾਨ ਨਹੀਂ ਸੀ। ਬੱਚਾ ਨਾ ਹੋਣ ਕਾਰਨ ਉਹ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਫਾਂਸੀ ਲਾ ਲਈ।
ਪਰਿਵਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਦਿਓਰ ਵਿਕਰਮ ਨੂੰ ਉਸ ਦੀ ਭਾਬੀ ਬਹੁਤ ਮੋਹ ਕਰਦੀ ਸੀ ਅਤੇ ਉਹ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ। ਵਿਕਰਮ ਨੇ ਵੀ ਖ਼ੁਦ ਨੂੰ ਫਾਂਸੀ ਲਾ ਲਈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰ ਕੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦਿਓਰ-ਭਰਜਾਈ ਨੇ ਘਰ 'ਚ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ
Updated at:
25 May 2019 01:00 PM (IST)
ਜਾਣਕਾਰੀ ਮੁਤਾਬਕ ਪ੍ਰੀਤੀ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਕੋਈ ਔਲਾਨ ਨਹੀਂ ਸੀ। ਬੱਚਾ ਨਾ ਹੋਣ ਕਾਰਨ ਉਹ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਫਾਂਸੀ ਲਾ ਲਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -