ਮਹਾਰਾਸ਼ਟਰ : ਪੁਣੇ ਜ਼ਿਲ੍ਹੇ 'ਚ ਔਰਤਾਂ ਤੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਦੇ ਚਾਲਕ ਅਚਾਨਕ ਦੌਰਾ ਪੈ ਗਿਆ ਹੈ ਜਿਸ ਤੋਂ ਬਾਅਦ ਬੱਸ 'ਚ ਸਵਾਰ 42 ਸਾਲਾ ਇਕ ਮਹਿਲਾ ਨੇ 10 ਕਿਲੋਮੀਟਰ ਤਕ ਬੱਸ ਚਲਾ ਕੇ ਡਰਾਈਵਰ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੱਤ ਜਨਵਰੀ ਨੂੰ ਹੋਈ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆ ਆ ਰਹੀ ਹੈ। 



ਮਹਿਲਾ ਯੋਗਤਾ ਸਾਟਵ ਹੋਰ ਮਹਿਲਾਵਾਂ ਤੇ ਬੱਚਿਆਂ ਨਾਲ ਪੁਣੇ ਨੇੜੇ ਸ਼ਿਰੂਰ 'ਚ ਇਕ ਖੇਤੀ ਸੈਲਾਨੀ ਥਾਂ 'ਤੇ ਪਿਕਨਿਕ ਮਨਾਉਣ ਤੋਂ ਬਾਅਦ ਬੱਸ ਰਾਹੀਂ ਵਾਪਸ ਪਰਤ ਰਹੀ ਸੀ। ਉਦੋਂ ਬੱਸ ਚਾਲਕ ਨੂੰ ਦੌਰਾ ਪੈਣ ਲੱਗਾ ਤੇ ਉਸ ਨੇ ਇਕ ਸੁੰਨਸਾਨ ਸੜਕ 'ਤੇ ਗੱਡੀ ਰੋਕ ਦਿੱਤੀ। ਬੱਸ 'ਚ ਮੌਜੂਦ ਬੱਚਿਆਂ ਤੇ ਮਹਿਲਾਵਾਂ ਨੂੰ ਘਬਰਾਇਆ ਹੋਇਆ ਦੇਖ ਸਾਟਵ ਨੇ ਬੱਸ ਦਾ ਸੰਚਾਲਨ ਆਪਣੇ ਹੱਥਾਂ 'ਚ ਲੈ ਲਿਆ ਤੇ ਲਗਪਗ 10 ਕਿਲੋਮੀਟਰ ਤਕ ਬੱਸ ਚਲਾ ਕੇ ਡਰਾਈਵਰ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ।






ਸਾਟਵ ਨੇ ਕਿਹਾ ਕਿ ਕਿਉਂਕਿ ਮੈਨੂੰ ਕਾਰ ਚਲਾਉਣੀ ਆਉਂਦੀ ਹੈ ਤੇ ਮੈਂ ਬੱਸ ਚਲਾਉਣ ਦਾ ਫੈਸਲਾ ਲਿਆ। ਪਹਿਲਾ ਮਹੱਤਵਪੂਰਨ ਕੰਮ ਬੱਸ ਚਾਲਕ ਨੂੰ ਇਲਾਜ ਉਪਲਬਧ ਕਰਵਾਉਣਾ ਸੀ। ਇਸ ਲਈ ਮੈਂ ਉਸ ਨੂੰ ਲੈ ਕੇ ਕੋਲ ਦੇ ਇਕ ਹਸਪਤਾਲ ਲੈ ਗਈ ਜਿੱਥੇ ਉਸ ਨੂੰ ਭਰਤੀ ਕਰਵਾਇਆ। ਮਹਿਲਾ ਨੇ ਇਸ ਤੋਂ ਬਾਅਦ ਬੱਸ ਦੇ ਹੋਰ ਯਾਤਰੀਆਂ ਨੂੰ ਵੀ ਉਨ੍ਹਾਂ ਦੇ ਘਰ ਛੱਡਿਆ। ਮੁਸ਼ਕਿਲ ਦੇ ਸਮੇਂ ਬਿਨਾਂ ਘਬਰਾਏ ਹੋਏ ਸੂਝਬੂਝ ਨਾਲ ਕੰਮ ਲੈਣ ਲਈ ਲੋਕ ਸਾਟਵ ਦੀ ਕਾਫੀ ਸ਼ਲਾਘਾ ਕਰ ਰਹੇ ਹਨ।