ਇਸ ਤੋਂ ਬਾਅਦ ਟਾਟਾ ਸਮੂਹ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਮੁੰਬਈ ਪੁਲਿਸ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਨੇ ਕਦੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਨਹੀਂ ਕੀਤੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਕੀਤੀ ਤੇ ਮਾਮਲੇ ਦੀ ਸੱਚਾਈ ਸਾਹਮਣੇ ਆਈ।
ਮੁੰਬਈ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇੱਕ ਔਰਤ ਰਤਨ ਟਾਟਾ ਦੀ ਕਾਰ ਦੀ ਨੰਬਰ ਪਲੇਟ ਦੀ ਵਰਤੋਂ ਕਰ ਰਹੀ ਸੀ। ਦਰਅਸਲ, ਉਸ ਨੂੰ ਇੱਕ ਜੋਤਸ਼ੀ ਨੇ ਦੱਸਿਆ ਸੀ ਕਿ ਉਸ ਨੂੰ ਇੱਕ ਵਿਸ਼ੇਸ਼ ਨੰਬਰ ਪਲੇਟ ਦੀ ਵਰਤੋਂ ਕਰਨੀ ਚਾਹੀਦੀ ਹੈ। ਪੁਲਿਸ ਮੁਤਾਬਕ ਔਰਤ ਨੂੰ ਪਤਾ ਨਹੀਂ ਹੈ ਕਿ ਉਹ ਰਤਨ ਟਾਟਾ ਦੀ ਕਾਰ ਦੀ ਨੰਬਰ ਪਲੇਟ ਲੈ ਕੇ ਘੁੰਮ ਰਹੀ ਹੈ।
ਇਹ ਵੀ ਪੜ੍ਹੋ: Tata Safari Bookings: ਇੱਕ ਵਾਰ ਫਿਰ ਆ ਰਹੀ ਟਾਟਾ ਸਫਾਰੀ, 26 ਜਨਵਰੀ ਨੂੰ ਲਾਂਚ, ਜਾਣੋ ਕਦੋਂ ਹੋਏਗੀ ਬੁਕਿੰਗ
ਪੁਲਿਸ ਨੇ ਦੱਸਿਆ ਕਿ ਰਤਨ ਟਾਟਾ ਦੀ ਟੀਮ ਮੁਤਾਬਕ, ਉਸ ਦੀ ਕਾਰ ਚਲਾਨ ਵਾਲੀ ਥਾਂ ਚੋਂ ਨਹੀਂ ਲੰਘੀ। ਇਸ ਤੋਂ ਬਾਅਦ ਪੁਲਿਸ ਨੇ ਹਰ ਉਸ ਥਾਂ ਦੀ ਸੀਸੀਟੀਵੀ ਫੁਟੇਜ ਦੀ ਭਾਲ ਕੀਤੀ ਜਿੱਥੇ ਉਸ ਨੰਬਰ ਵਾਲੇ ਵਾਹਨ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਕਾਫ਼ੀ ਜਾਂਚ ਤੋਂ ਬਾਅਦ ਉਸ ਵਾਹਨ ਦਾ ਪਤਾ ਲੱਗਿਆ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਵਿਰੁੱਧ ਆਈਪੀਸੀ ਦੀ ਧਾਰਾ 420, 465 ਤੇ ਕੇਂਦਰੀ ਮੋਟਰ ਵਾਹਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੱਜ ਉਸ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ। ਦੋਸ਼ੀ ਔਰਤ ਅੰਕ ਜੋਤਿਸ਼ ਨੂੰ ਮੰਨਣ ਦੇ ਚੱਕਰ ਵਿੱਚ ਸਲਾਖਾਂ ਦੇ ਪਿੱਛੇ ਪਹੁੰਚ ਗਈ। ਮੁੰਬਈ ਪੁਲਿਸ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਵਰਲੀ ਖੇਤਰ ਦਾ ਸੀ। ਦੋਸ਼ੀ ਔਰਤ ਦੀ ਕਾਰ ਮੇਸਰਜ਼ ਨਰਿੰਦਰ ਫਾਰਵਰਡ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਦਰਜ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904