ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਅੱਜ ਮਹਿਲਾਵਾਂ ਨੂੰ ਇਕ ਹੋਰ ਵੱਡਾ ਤੋਹਫਾ ਦਿੰਦੇ ਹੋਏ ਰਾਜ ਦੇ ਇਕ ਤਿਹਾਈ ਰਾਸ਼ਨ ਡਿਪੂ ਦੀ ਕਮਾਨ ਮਹਿਲਾਵਾਂ ਨੂੰ ਦੇਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਹੈ। ਰਾਸ਼ਨ ਡਿਪੂ ਅਲਾਟਮੈਂਟ ਵਿਚ ਤੇਜਾਬ ਹਮਲੇ ਤੋਂ ਪੀੜਤ ਮਹਿਲਾਵਾਂ ਅਤੇ ਵਿਧਵਾਵਾਂ ਨੂੰ ਸਿਨਓਰਿਟੀ ਦੇਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ।


 ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਫੇਅਰ ਪ੍ਰਾਇਸ ਸ਼ਾਪ ਦੇ ਪੋਰਟਲ ਦੀ ਸ਼ੁਰੂਆਤ ਕੀਤੀ। ਹੁਣ ਇਸ ਪੋਰਟਲ ਰਾਹੀਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ 3224 ਨਵੇਂ ਰਾਸ਼ਨ ਡਿਪੂ ਦੇ ਲਾਇਸੈਂਸ ਦਿੱਤੇ ਜਾਣਗੇ। ਇੰਨ੍ਹਾਂ ਲਾਇਸੈਂਸਾਂ ਦੇ ਲਈ ਬਿਨੈ ਮੰਗੇ ਗਏ ਹਨ ਜੋ ਕਿ ਅਗਸਤ ਤਕ ਆਨਲਾਇਨ ਭਰੇ ਜਾ ਸਕਦੇ ਹਨ। ਪੋਰਟਲ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅੱਜ ਤੋਂ ਹੀ ਰਾਸ਼ਨ ਡਿਪੂ ਵਿਚ ਮਹਿਲਾਵਾਂ ਦੇ ਲਈ 33 ਫੀਸਦੀ ਰਾਖਵਾਂ ਦਾ ਪ੍ਰਾਵਧਾਨ ਲਾਗੂ ਹੋ ਗਿਆ ਹੈ। ਸੂਬੇ ਵਿਚ ਪਹਿਲਾਂ ਤੋਂ ਚੱਲ ਰਹੇ ਰਾਸ਼ਨ ਡਿਪੂ ਵਿਚ ਮਹਿਲਾਵਾਂ ਦੇ ਬੈਕਲਾਗ ਨੂੰ ਪੂਰਾ ਕਰਨ ਲਈ ਨਵੇਂ ਲਾਇਸੈਂਸ ਅਲਾਟ ਵਿਚ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਦੇ 3224 ਵਿੱਚੋਂ 2382 ਰਾਸ਼ਨ ਡਿਪੂ ਮਹਿਲਾਵਾਂ ਨੂੰ ਦਿੱਤੇ ਜਾਣਗੇ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮਹਿਲਾਵਾਂ ਦੇ ਮਜਬੂਤੀਕਰਣ ਅਤੇ ਇਸ ਵਿਸ਼ਾ ੂਨੰ ਲੈ ਕੇ ਸੂਬਾ ਸਰਕਾਰ ਦੀ ਪ੍ਰਤੀਬੱਧਤਾ 'ਤੇ ਇਕ ਵੱਡਾ ਕਦਮ ਹੈ।


ਦੁਸ਼ਯੰਤ ਚੌਟਾਲਾ ਨੇ ਇਹ ਵੀ ਦਸਿਆ ਕਿ ਨਵੇਂ ਰਾਸ਼ਨ ਡਿਪੂ ਦਾ ਅਲਾਟਮੈਂਟ 1 ਅਗਸਤ, 2022 ਨੂੰ ਲਾਗੂ ਪੀਡੀਏਸ ਕੰਟਰੋਲ ਆਡਰ 2022 ਤਹਿਤ ਕੀਤਾ ਜਾਵੇਗਾ। ਇਸ ਦੇ ਤਹਿਤ 300 ਲਾਭਕਾਰ ਰਾਸ਼ਨਕਾਰਡਾਂ 'ਤੇ ਸਹੀ ਮੁੱਲ ਦੀ ਇਕ ਸਰਕਾਰੀ ਦੁਕਾਨ ਯਾਨੀ ਰਾਸ਼ਨ ਡਿਪੂ ਦਾ ਸੰਚਾਲਨ ਕੀਤਾ ਜਾਣਾ ਹੈ। ਉਨ੍ਹਾਂ ਨੇ ਆਪਣੇ ਵਾਇਦੇ ਨੂੰ ਪੂਰਾ ਕਰਨ ਦੀ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਰਾਸ਼ਨ ਡਿਪੂ ਵਿਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂ ਨੂੰ ਲਾਗੂ ਕੀਤਾ ਗਿਆ ਹੈ ਜਿਸ ਦੇ ਤਹਿਤ ਹਰ ਦੂਜੇ ਡਿਪੂ ਦੇ ਬਾਅਦ ਤੀਜਾ ਡਿਪੂ ਮਹਿਲਾਵਾਂ ਨੂੰ ਅਲਾਟ ਕੀਤਾ ਜਾਵੇਗਾ। ਰਾਸ਼ਨ ਡਿਪੂ ਲਈ ਬਿਨੈ ਅਤੇ ਚੋਣ ਦੀ ਪ੍ਰਕ੍ਰਿਆ ਆਨਲਾਇਨ ਪੋਰਟਲ ਰਾਹੀਂ ਪਹਿਲੀ ਵਾਰ ਕੀਤੀ ਜਾ ਰਹੀ ਹੈ।


ਉਨ੍ਹਾਂ ਨੇ ਦਸਿਆ ਕਿ 7 ਅਗਸਤ ਤਕ ਅੰਤੋਂਦੇਯ ਸਰਲ ਪੋਰਟਲ 'ਤੇ ਬਿਨੈ ਪ੍ਰਾਪਤ ਕੀਤੇ ਜਾਣ ਦੇ ਬਾਅਦ ਅਗਸਤ ਮਹੀਨੇ ਵਿਚ ਹੀ ਜਿਲ੍ਹਾ ਪੱਧਰ 'ਤੇ ਛੰਟਨੀ ਅਤੇ ਚੋਣ ਦੀ ਪ੍ਰਕ੍ਰਿਆ ਪੂਰੀ ਕੀਤੀ ਜਾਵੇਗੀ ਅਤੇ 1 ਸਤੰਬਰ, 2023 ਨੁੰ ਨਵੇਂ ਡਿਪੂ ਧਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਰਾਸ਼ਨ ਡਿਪੂ ਦੀ ਅਲਾਟਮੈਂਟ ਦੀ ਪੂਰੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕੀਤਾ ਜਾਵੇਗਾ।


          ਰਾਸ਼ਨ ਡਿਪੂ ਅਲਾਟ ਦੇ ਨਿਯਮਾਂ ਅਨੁਸਾਰ ਬਿਨੈਕਾਰ ਸਬੰਧਿਤ ਵਾਰਡ ਜਾਂ ਪਿੰਡ ਦਾ ਨਿਵਾਸੀ ਹੋਣ ਚਾਹੀਦਾ ਹੈ ਜਿਸ ਦੀ ਉਮਰ 21 ਤੋਂ 45 ਸਾਲ ਦੇ ਵਿਚ ਹੋਵੇ। ਬਿਨੈਕਾਰ ਦੀ ਵਿਦਿਅਕ ਯੋਗਤਾ ਘੱਟ ਤੋਂ ਘੱਟ 12ਵੀਂ ਪਾਸ ਹੋਣੀ ਹੈ ਅਤੇ ਬਿਨੈਕਾਰ ਨੂੰ ਕੰਮਪਿਊਟਰ ਦਾ ਗਿਆਨ ਹੋਣਾ ਵੀ ਜਰੂਰੀ ਹੈ। ਰਾਸ਼ਨ ਡਿਪੂ ਅਲਾਟਮੈਂਟ ਵਿਚ ਤੇਜਾਬ ਹਮਲੇ ਤੋਂ ਪੀੜਤ ਮਹਿਲਾਵਾਂ ਅਤੇ ਵਿਧਵਾਵਾਂ ਨੂੰ ਸਿਨਓਰਿਟੀ ਦੇਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ।