ਵਾਸ਼ਿੰਗਟਨ : ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ 'ਚ ਸਭ ਤੋਂ ਵੱਧ ਗਿਣਤੀ 'ਚ ਗ਼ਰੀਬ ਰਹਿੰਦੇ ਹਨ। ਐਤਵਾਰ ਨੂੰ ਆਪਣੀ ਨਵੀਂ ਰਿਪੋਰਟ 'ਚ ਵਿਸ਼ਵ ਬੈਂਕ ਨੇ ਕਿਹਾ 'ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ ਤੋਂ ਅੱਗੇ ਹੈ। ਦੁਨੀਆ 'ਚ ਗ਼ਰੀਬੀ ਦੀ ਗਿਣਤੀ ਦੇ ਲਿਹਾਜ਼ ਨਾਲ ਨਾਈਜੀਰੀਆ ਦੂਜੇ ਨੰਬਰ 'ਤੇ ਹੈ।


ਨਾਈਜੀਰੀਆ ਵਿੱਚ 8 ਕਰੋੜ 60 ਲੱਖ ਗ਼ਰੀਬ ਹਨ ਅਤੇ ਭਾਰਤ 'ਚ ਇਸ ਤੋਂ 2.5 ਫ਼ੀਸਦੀ ਜ਼ਿਆਦਾ ਗ਼ਰੀਬ ਹਨ। ਇਹ ਰਿਪੋਰਟ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖ਼ਾਸ ਤੌਰ 'ਤੇ ਚੀਨ ਅਤੇ ਇੰਡੋਨੇਸ਼ੀਆ ਦੇ ਨਾਲ ਹੀ ਭਾਰਤ 'ਤੇ ਤਿਆਰ ਕੀਤੀ ਗਈ ਹੈ।

ਰਿਪੋਰਟ ਮੁਤਾਬਿਕ ਸਾਲ 2013 'ਚ ਦੇਸ਼ ਦੀ 30 ਫ਼ੀਸਦੀ ਆਬਾਦੀ ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਦੇ ਹੇਠਾਂ ਜੀਵਨ ਬਤੀਤ ਕਰ ਰਹੀ ਸੀ। ਆਬਾਦੀ ਦਾ ਇਹ ਹਿੱਸਾ ਪ੍ਰਤੀ ਦਿਨ 1.90 ਅਮਰੀਕੀ ਡਾਲਰ ਗ਼ਰੀਬ ਪੈਮਾਨੇ ਦੇ ਤਹਿਤ ਆਉਂਦਾ ਹੈ।

ਆਪਣੀ 'ਗ਼ਰੀਬੀ ਅਤੇ ਖ਼ੁਸ਼ਹਾਲੀ' ਰਿਪੋਰਟ ਦੇ ਉਦਘਾਟਨ ਐਡੀਸ਼ਨ 'ਚ ਵਿਸ਼ਵ ਨਿਕਾਯ ਨੇ ਕਿਹਾ ਕਿ ਦੁਨੀਆ ਦਾ ਹਰ ਤੀਜਾ ਗ਼ਰੀਬ ਭਾਰਤੀ ਹੈ। ਰਿਪੋਰਟ ਮੁਤਾਬਿਕ, ਵਿਸ਼ਵ ਅਰਥ-ਵਿਵਸਥਾ ਦੇ 'ਖ਼ਰਾਬ ਪ੍ਰਦਰਸ਼ਨ' ਦੇ ਬਾਵਜੂਦ ਦੁਨੀਆ ਭਰ 'ਚ ਗ਼ਰੀਬੀ ਘੱਟ ਹੋ ਰਹੀ ਹੈ।