ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹੁਣ ਈਡੀ ਉਨ੍ਹਾਂ ਦੀ ਜਇਦਾਦ ਕੁਕਰ ਕਰਨ ਦੀ ਤਿਆਰੀ ਚ ਹੈ। ਈਡੀ ਦੇ ਅੰਤ੍ਰਿਮ ਹੁਕਮ ਦੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵੱਲੋਂ ਪੁਸ਼ਟੀ ਕੀਤੇ ਜਾਣ ਬਾਅਦ ਏਜੰਸੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਦੀ ਅੱਠ ਕਰੋੜ ਰੁਪਏ ਦੀ ਸੰਪਤੀ ਕੁਰਕ ਕਰੇਗੀ।
ਈਡੀ ਨੇ ਮਾਰਚ ਚ ਉਨ੍ਹਾਂ ਦੀਆਂ ਐਲਆਈਸੀ ਪਾਲਿਸੀਆਂ, ਬੈਂਕ ਚ ਜਮ੍ਹਾਂ ਰਕਮ, ਐਫਡੀ ਅਤੇ ਦੱਖਣੀ ਦਿੱਲੀ ਚ ਇੱਕ ਇਮਾਰਤ ਦੀਆਂ ਦੋ ਮੰਜ਼ਿਲਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਫੈਸਲਾਕੁਨ ਅਥਾਰਟੀ ਵਿੱਚ ਮੈਂਬਰ (ਕਾਨੂੰਨ) ਤੁਸ਼ਾਰ ਵੀ. ਸ਼ਾਹ ਨੇ ਕਿਹਾ,‘ਮੈਂ ਸੰਪਤੀ ਕੁਰਕ ਕਰਨ ਦੀ ਪੁਸ਼ਟੀ ਕਰਦਾ ਹਾਂ। ਮੈਂ ਇਸ ਲਈ ਹੁਕਮ ਦਿੰਦਾ ਹਾਂ ਕਿ ਇਹ ਕੁਰਕੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਅਪਰਾਧ ਨਾਲ ਸਬੰਧਤ ਕਾਰਵਾਈ ਅਦਾਲਤ ਵਿੱਚ ਚੱਲਦੀ ਰਹਿਣ ਦੌਰਾਨ ਜਾਰੀ ਰਹੇਗੀ।


ਅਦਾਲਤ ਦੇ ਹੁਕਮ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।’ ਈਡੀ ਨੇ 23 ਮਾਰਚ ਨੂੰ 7.93 ਕਰੋੜ ਰੁਪਏ ਦੀ ਸੰਪਤੀ ਕੁਰਕ ਕਰਨ ਦਾ ਹੁਕਮ ਦਿੱਤਾ ਸੀ।