ਮਾਲਦੀਪ: ਦੁਨੀਆ ਦਾ ਪਹਿਲਾਂ ਅੰਡਰਵਾਟਰ ਹੋਟਲ ਮਾਲਦੀਪ ‘ਚ ਖੁੱਲ੍ਹਿਆ ਹੈ। ਇਸ ਦਾ ਚਾਰ ਰਾਤਾਂ ਦਾ ਪੈਕੇਜ 1.4 ਕਰੋੜ ਰੁਪਏ (2 ਲੱਖ ਡਾਲਰ) ਹੈ। ਇਸ ਦੇ ਹਿਸਾਬ ਨਾਲ ਇੱਕ ਰਾਤ ਦਾ ਕਿਰਾਇਆ 16 ਲੱਖ ਰੁਪਏ ਹੈ, ਪਰ ਇਸ ਹੋਟਲ ‘ਚ ਇੱਕ ਰਾਤ ਲਈ ਕੋਈ ਰੁਕ ਨਹੀਂ ਸਕਦਾ ਕਿਉਂਕਿ ਇਸ ‘ਚ ਪੂਰੇ ਪੈਕੇਜ ਲੈਣਾ ਹੀ ਜ਼ਰੂਰੀ ਹੈ। ਸਮੁੰਦਰ ਅੰਦਰ ਬਣੇ ਇਸ ਹੋਟਲ ਨੂੰ ਮਾਲਦੀਪਸ ਰੰਗਾਲੀ ਆਈਸਲੈਂਡ ਐਂਡ ਰਿਸਾਰਟਸ ਨੇ ਬਣਾਇਆ ਹੈ ਜਿਸ ‘ਤੇ ਕਰੀਬ 108 ਕਰੋੜ ਰੁਪਏ ਦਾ ਖਰਚਾ ਆਇਆ ਹੈ।



ਇਸ ਦੋ ਮੰਜ਼ਲਾਂ ਹੋਟਲ ਦਾ ਟੌਪ ਫਲੋਰ ਪਾਣੀ ਤੋਂ ਬਾਹਰ ਹੈ, ਜਿੱਥੇ ਲੋਕ ਸਨਬਾਥ ਦਾ ਨਜ਼ਾਰਾ ਲੈ ਸਕਦੇ ਹਨ। ਅੰਡਰਵਾਟਰ ਹੋਟਲ ਦੇ ਬੈੱਡਰੂਮ ਦੀਆਂ ਕੰਧਾਂ ਸ਼ੀਸ਼ੇ ਦੀਆਂ ਹਨ। ਇਸ ਵਿੱਚੋਂ ਸਮੁੰਦਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਸਮੁੰਦਰ ਦੀ 16 ਫਿੱਟ ਡੁੰਘਾਈ ‘ਚ ਬਣੇ ਇਸ ਹੋਟਲ ‘ਚ ਪ੍ਰਾਈਵੇਟ ਜਿੰਮ, ਸ਼ੇਫ, ਬਾਰ ਤੇ ਪੂਲ ਜਿਹੀਆਂ ਲਗਜ਼ਰੀ ਸੁਵਿਧਾਵਾਂ ਹਨ।



ਮੁਰਾਕਾ ‘ਚ ਰਹਿਣ ਵਾਲਿਆਂ ਲਈ 90 ਮਿੰਟ ਮਸਾਕ ਤੇ ਸਪੀਡ ਬੋਟ ਦੀ ਫੈਸਿਲਟੀ ਵੀ ਹੈ। ਜੀ ਹਾਂ, ਦੋ ਮੰਜ਼ਲਾ ਇਸ ਹੋਟਲ ਦਾ ਨਾਂ ‘ਮੁਰਾਕਾ’ ਹੈ। ਇਸ ਦਾ ਮਤਲਬ ਹੈ ਸਮੁੰਦਰੀ ਮੂੰਗਾ। ਮੁਰਾਕਾ ਨੂੰ ਬਣਾਉਣ ਲਈ ਵਾਤਾਵਰਨ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ। ਇਸ ‘ਚ ਸਟੀਲ, ਗਲਾਸ, ਏਕ੍ਰੇਲਿਕ ਤੇ ਕੰਕ੍ਰੀਟ ਦਾ ਇਸਤੇਮਾਲ ਹੋਇਆ ਹੈ।



ਸਿੰਗਾਪੁਰ ‘ਚ ਇਸ ਨੂੰ ਤਿਆਰ ਕਰਨ ਲਈ ਖਾਸ ਜਹਾਜ਼ ਤੋਂ ਮਲਾਦੀਪ ਲਿਆ ਕੇ ਸਮੁੰਦਰ ‘ਚ ਸੈੱਟ ਕੀਤਾ ਗਿਆ ਹੈ। ਤੇਜ਼ ਲਹਿਰਾਂ ਤੋਂ ਬਚਾਉਣ ਲਈ ਮਜਬੂਤ ਖੰਭੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਮਾਲਦੀਪ ਦੇਸ਼ ਦੇ ਮੁੱਖ ਹਾਲੀਡੇ ਡੇਸਟੀਨੇਸ਼ਨ ‘ਚ ਸ਼ੁਮਾਰ ਹੈ, ਜਿੱਥੇ ਹਰ ਸਾਲ 60 ਹਜ਼ਾਰ ਲੋਕ ਆਉਂਦੇ ਹਨ।